ਡੀਪੂ ਹੋਲਡਰ 18 ਨੂੰ ਸੰਸਦ ਭਵਨ ਦਾ ਕਰਨਗੇ ਘਿਰਾਓ

ਨਿਹਾਲ ਸਿੰਘ ਵਾਲਾ,16 ਜੁਲਾਈ (ਜਸ਼ਨ) -ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਸਮੂਹ ਦੇਸ਼ ਦੇ ਡੀਪੂ ਹੋਲਡਰ 18 ਜੁਲਾਈ ਦਿਨ ਮੰਗਲਵਾਰ ਨੂੰ ਦਿੱਲੀ ਦੇ ਰਾਮ ਲੀਲਾ ਗਰਾੳੂਂਡ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਸਦ ਭਵਨ ਦਿੱਲੀ ਦਾ ਘਿਰਾਓ ਕਰਨਗੇ। ਇਸ ਸਬੰਧੀ ਪੱਤਰਕਾਰਾਂ ਨੂੰ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਬਰਨਾਲਾ ਨੇ ਦੱਸਿਆ ਕਿ ਦੋ ਲੱਖ ਤੋਂ ਵਧੇਰੇ ਡੀਪੂ ਹੋਲਡਰ ਇਕੱਠੇ ਹੋ ਕੇ ਹੱਕੀ ਮੰਗਾਂ ਨੂੰ ਲੈ ਕੇ ਸੰਸਦ ਭਵਨ ਦਿੱਲੀ ਦਾ ਘਿਰਾਓ ਕਰਨਗੇ।  ਉਹਨਾਂ ਮੰਗ ਕੀਤੀ ਕਿ ਕਣਕ ਦਾ ਕਮਿਸ਼ਨ 25 ਰੁਪਏ ਫੀਸਦੀ ਕੁਇੰਟਲ  ਤੋਂ ਵਧਾ ਕੇ 87 ਰੁਪਏ ਫੀ ਕੁਇੰਟਲ ਕੀਤਾ ਜਾਵੇ ਅਤੇ 10000 ਰੁਪਏ ਮਹੀਨਾ ਭੱਤਾ ਦਿੱਤਾ ਜਾਵੇ। ਕਣਕ ਦੀ ਵੰਡ ਵੀ ਰਾਸ਼ਨ ਡੀਪੂਆਂ ਤੇ ਹੀ ਕੀਤੀ ਜਾਵੇ ਅਤੇ  ਹੋਰ ਜ਼ਰੂਰੀ ਵਸਤੂਆਂ ਵੀ ਡੀਪੂਆਂ ਤੇ ਦਿੱਤੀਆਂ ਜਾਣ। ਪਿਛਲੇ ਲੰਬੇ ਸਮੇਂ ਤੋਂ ਮਿਲਦੀਆਂ ਗਰੀਬ ਜਨਤਾ ਨੂੰੂ ਸਾਰੀਆਂ ਸਹੂਲਤਾਂ ਬੰਦ ਹੋਈਆਂ ਪਈਆਂ ਹਨ, ਸਾਰੀਆਂ ਸਹੂਲਤਾਂ ਨੂੰ ਮੁੜ ਚਾਲੂ ਕੀਤਾ ਜਾਵੇ। ਉਨਾਂ ਸਮੂਹ ਪੰਜਾਬ ਭਰ ਦੇ ਡੀਪੂ ਹੋਲਡਰਾਂ ਨੂੰ ਇਸ ਵਿਸ਼ਾਲ ਇੱਕਠ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।