ਸਾਥੀ ਰੂਪ ਲਾਲ ਦੀ ਬਰਸੀ ’ਤੇ ਹਵਨ ਕਰਵਾਇਆ
ਮੋਗਾ,16 ਜੁਲਾਈ(ਜਸ਼ਨ) - ਅਜ਼ਾਦੀ ਘੁਲਾਟੀਏ, ਸਾਬਕਾ ਵਿਧਾਇਕ, ਜਨਤਾ ਦਲ ਪੰਜਾਬ ਦੇ ਪ੍ਰਧਾਨ ਰਹੇ ਸਾਥੀ ਰੂਪ ਲਾਲ ਦੀ 14ਵੀਂ ਬਰਸੀ ਮੌਕੇ ਉਨਾਂ ਦੇ ਸਪੁੱਤਰ ਸਾਥੀ ਵਿਜੈ ਕੁਮਾਰ ਦੇ ਗ੍ਰਹਿ ਵਿਖੇ ਹਵਨ ਕਰਵਾਇਆ ਗਿਆ। ਨਿਊ ਟਾਊਨ ਮੋਗਾ ਵਿਖੇ ਹੋਏ ਹਵਨ ਦੌਰਾਨ ਸਾਥੀ ਰੂਪ ਲਾਲ ਨੂੰ ਯਾਦ ਕਰਦਿਆਂ ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ, ਪ੍ਰੀਵਾਰ ਦੇ ਮੈਂਬਰਾਂ ਅਤੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੇ ਸਾਥੀ ਰੂਪ ਲਾਲ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇੇਂਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ ਨੇ ਸਾਥੀ ਰੂਪ ਲਾਲ ਦੇ ਕੁਰਬਾਨੀਆਂ ਭਰੇ ਸੰਘਰਸ਼ਮਈ ਜੀਵਨ ਦੀ ਯਾਦ ਤਾਜ਼ਾ ਕਰਦਿਆਂ ਦੱਸਿਆ ਕਿ ਸਾਥੀ ਰੂਪ ਲਾਲ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਨ, ਜੋ ਦੋ ਵਾਰ ਵਿਧਾਇਕ ਵਜੋਂ ਆਪਣੀਆਂ ਸਿਆਸੀ ਸੇਵਾਵਾਂ ਰਾਹੀਂ ਲੋਕ ਸੇਵਾ ਨੂੰ ਸਮਰਪਿਤ ਰਹੇ ਅਤੇ ਗਰੀਬਾਂ ਦੇ ਮਸੀਹਾ ਦੇ ਤੌਰ ’ਤੇ ਜਾਣੇ ਜਾਂਦੇ ਸਨ। ਜਨਤਾ ਦਲ ਪੰਜਾਬ ਪ੍ਰਧਾਨ ਦੇ ਕਾਰਜਕਾਲ ਦੌਰਾਨ ਆਪ ਨੇ ਪਾਰਟੀ ਨੂੰ ਮਜ਼ਬੂਤ ਕਰਨ ਤੇ ਲੋਕ ਪੱਖੀ ਨੀਤੀਆਂ ਦਾ ਪ੍ਰਸਾਰ ਕਰਨ ਵਿਚ ਜੁਟੇ ਰਹੇ। ਅਜ਼ਾਦੀ ਘਲਾਟੀਏ ਵਜੋਂ ਅਤੇ ਐਮਰਜੈਂਸੀ ਦੌਰਾਨ ਵੀ ਆਪ ਨੇ ਜੇਲ ਯਾਤਰਾਵਾਂ ਕੀਤੀਆਂ। ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਅਮਰਜੀਤ ਸਿੰਘ ਬਰਾੜ ਰਾਜੇਆਣਾ ਨੇ ਕਿਹਾ ਕਿ ਸਾਫ-ਸੁਥਰੇ ਅਕਸ ਵਾਲੇ ਸਾਬਕਾ ਵਿਧਾਇਕ ਵਿਜੇ ਸਾਥੀ ਆਪਣੇ ਪਿਤਾ ਸਾਥੀ ਰੂਪ ਲਾਲ ਦੀ ਸਿਆਸੀ ਵਿਰਾਸਤ ਨੂੰ ਬਾਖੂਬੀ ਅੱਗੇ ਤੋਰ ਰਹੇ ਹਨ। ਬਰਸੀ ਸਮਾਗਮ ਵਿਚ ਸ਼ਾਮ ਮੋਹਨ ਸਾਥੀ, ਐਡਵੋਕੇਟ ਕਿ੍ਰਸ਼ਨ ਗੋਪਾਲ, ਸੰਧੂਰਾ ਸਿੰਘ ਪਟਵਾਰੀ, ਨੰਬਰਦਾਰ ਜੁਗਰਾਜ ਸਿੰਘ, ਅਸ਼ਵਨੀ ਮੱਟੂ, ਉਪਿੰਦਰ ਲਾਂਬਾ, ਰਮੇਸ਼ ਕੁੱਕੂ, ਵਿਨੋਦ ਗਰਗ, ਗੁਰਜੰਟ ਸਿੰਘ, ਅਜੇ ਸੂਦ, ਰਾਕੇਸ਼ ਸਿਤਾਰਾ, ਅਸ਼ੋਕ ਬਾਂਸਲ, ਅਮਜ਼ਦ ਖਾਨ, ਵਿਜੇ ਅਰੋੜਾ, ਸੱਤ ਪ੍ਰਕਾਸ, ਸਵਤੰਤਰ ਮਿੱਤਲ, ਜਗਦੀਸ ਗੱਗੂ, ਬਲਦੇਵ ਬਾਂਸਲ, ਪੰਡਿਤ ਦਿਵਾਕਰ ਭਾਰਤੀ, ਸਵਰਨ ਸਰਮਾਂ, ਪਿਆਰੇ ਲਾਲ ਹਾਜ਼ਰ ਸਨ।