ਆਰਸੇਟੀ ਬੇਰੋਜ਼ਗਾਰ ਨੌਜਵਾਨਾਂ ਨੂੰ ਹੰੁਨਰਮੰਦ ਬਣਾਉਂਦਿਆਂ ਦੇਸ਼ ਨੂੰ ਅੱਗੇ ਲੈ ਜਾਣ ’ਚ ਸਹਾਈ ਹੋਵੇਗੀ-ਡਾ: ਹਰਜੋਤ

ਮੋਗਾ,15 ਜੁਲਾਈ  (ਜਸ਼ਨ):- ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੀ ਅਗਵਾਈ ਵਿਚ ਚੱਲ ਰਹੀ ਗ੍ਰਾਮੀਣ ਸਵੈ-ਰੋਜ਼ਗਾਰ ਸੰਸਥਾ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਦੁੱਨੇਕੇ ਵੱਲੋਂ ਬੇਰੋਜ਼ਗਾਰ ਪੇਂਡੂ ਨੌਜਵਾਨਾਂ ਨੂੰ ਹੰੁਨਰਮੰਦ  ਬਣਾਉਣ ਦੀ ਲਹਿਰ ਦੇਸ਼ ਨੂੰ ਅੱਗੇ ਲੈ ਜਾਣ ਵਿਚ ਸਹਾਈ ਹੋਵੇਗੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ  ਨੇ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਦੁੱਨੇਕੇ ਵਿਖੇ ਸਿੱਖਿਆਰਥੀਆਂ ਨੂੰ ਸਰਕਟੀਫਿਕੇਟ ਵੰਡਣ ਮੌਕੇ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਕੰਪਿੳੂਟਰ ਹਾਰਡਵੇਅਰ ਐਂਡ ਨੈੱਟਵਰਕਿੰਗ ਦੀ 45 ਰੋਜ਼ਾ ਟ੍ਰੇਨਿੰਗ ਹਾਸਲ ਕਰ ਚੁੱਕੇ 32 ਸਿੱਖਿਆਰਥੀਆਂ ਅਤੇ ਆਰਸੇਟੀ ਸਟਾਫ਼ ਨੂੰ ਸੰਬੋਧਨ ਕਰਦਿਆਂ ਡਾ: ਹਰਜੋਤ ਕਮਲ ਨੇ ਆਖਿਆ ਕਿ ਆਰਸੇਟੀ ਵੱਲੋਂ ਪੇਂਡੂ ਪਿੱਠ ਭੂਮੀ ਵਾਲੇ ਨੌਜਵਾਨਾਂ ਨੂੰ ਕਿੱਤਾ ਮੁੱਖੀ ਸਿੱਖਿਆ ਨਾਲ ਤਰਾਸ਼ਣ ਸਦਕਾ ਸਮਾਜ ਨਵੀਆਂ ਬੁਲੰਦੀਆਂ ਛੂਹਣ ਦੇ ਸਮਰੱਥ ਹੋ ਰਿਹਾ ਹੈ। ਉਹਨਾਂ ਸਿੱਖਿਆਰਥੀਆਂ ਨੂੰ ਪੇਸ਼ੇਵਰਾਨਾਂ ਪਹੰੁਚ ਅਪਣਾ ਕੇ ਰੋਜ਼ਗਾਰ ਦਾਤੇ ਬਣਨ ਲਈ ਪ੍ਰਰੇਦਿਆਂ ਆਖਿਆ ਕਿ ਅੱਜ ਤੋਂ ਉਹਨਾਂ ਦੇ ਜੀਵਨ ਵਿਚ ਨਵਾਂ ਅਧਿਆਏ ਆਰੰਭ ਹੋਇਆ ਹੈ ਇਸ ਕਰਕੇ ਉਹ ਸਵੈ ਭਰੋਸੇ ਨਾਲ ਅੱਗੇ ਵੱਧਣ, ਮੰਜ਼ਿਲ ਅਵੱਸ਼ ਮਿਲੇਗੀ। ਇਸ ਮੌਕੇ ਆਰਸੇਟੀ ਦੇ ਡਾਇਰੈਕਟਰ ਹਰਜਿੰਦਰ ਸਿੰਘ ਕੰਡਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਐਂਡ ਸਿੰਧ ਬੈਂਕ ਰੂਰਲ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿੳੂਟ (ਆਰਸੇਟੀ ) ਮੋਗਾ ਦਾ ਮਕਸਦ ਹਰ ਨੌਜਵਾਨ ਨੂੰ ਪੈਰਾਂ ਸਿਰ ਕਰਨ ਲਈ ਹੁਨਰਮੰਦ ਬਣਾਉਣਾ ਹੈ । ਉਹਨਾਂ ਆਖਿਆ ਕਿ ਆਰਸੇਟੀ ਦੇ ਅਧਿਕਾਰੀ  ਅਗਲੇ ਦੋ ਮਹੀਨੇ ਤੱਕ ਇਹਨਾਂ ਸਿੱਖਿਆਰਥੀਆਂ ਨਾਲ ਰਾਬਤਾ ਬਣਾਈ ਰੱਖਣਗੇ ਤਾਂ ਜੋ ਉਹ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ ਅਤੇ ਬੈਂਕ ਤੋਂ ਕਰਜ਼ਾ ਹਾਸਲ ਕਰਨ ਵਿਚ ਕੋਈ ਦਿੱਕਤ ਨਾ ਆਵੇ । ਇਸ ਮੌਕੇ ਡਾਇਰੈਕਟਰ ਹਰਜਿੰਦਰ ਸਿੰਘ ਕੰਡਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਗਲੇ ਦੋ ਸਾਲ ਸਿੱਖਿਆਰਥੀਆਂ ਵੱਲੋਂ ਆਰੰਭੇ ਰੋਜ਼ਗਾਰ ਦਾ ਨਿਰੀਖਣ ਕੀਤਾ ਜਾਂਦਾ ਰਹੇਗਾ ਤਾਂ ਕਿ ਕਿਸੇ ਵੀ ਉੱਦਮੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਆਰਸੇਟੀ ਉਹਨਾਂ ਦੀ ਅਗਵਾਈ ਕਰ ਸਕੇ। ਉਹਨਾਂ ਦੱਸਿਆ ਕਿ ਹੁਣ ਤੱਕ ਕੁੱਲ 4249 ਸਿੱਖਿਆਰਥੀ ਸਿੱਖਿਆ ਹਾਸਲ ਕਰ  ਚੁੱਕੇ ਹਨ ਜਿਹਨਾਂ ਵਿਚੋਂ 2938 ਉੱਦਮੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਹਨ ।   ਇਸ ਮੌਕੇ ਸਮਾਜ ਸੇਵੀ ਰਾਮਪਾਲ ਧਵਨ ,ਬੈਂਕ ਅਧਿਕਾਰੀ ਸੀ ਪੀ ਸਿੰਘ,ਬੈਂਕ ਅਧਿਕਾਰੀ ਕਨਿਕਾ ਗੁਪਤਾ,ਬੈਂਕ ਅਫਸਰ ਮਹਿਕ,ਡਾ:ਹਰਵੀਨ ਕੌਰ ,ਕੰਪਿੳੂਟਰ ਇੰਸਟਰਕਟਰ ਬਲਜੀਤ ਸਿੰਘ ਤੋੋਂ ਇਲਾਵਾ ਜਗੀਰ ਸਿੰਘ,ਸੁਖਦੇਵ ਸਿੰਘ,ਸੁਭਾਸ਼ ਅਤੇ ਰਮਨ ਆਦਿ ਹਾਜ਼ਰ ਸਨ ।