ਮੈਕਰੋ ਗਲੋਬਲ ਇੰਮੀਗਰੇਸ਼ਨ ਦੇ ਵਿਦਿਆਰਥੀ ਮਨਜਿੰਦਰ ਸਿੰਘ ਚੌਹਾਨ ਨੇ ਹਾਸਲ ਕੀਤੇ 6 ਬੈਂਡ

ਮੋਗਾ,15 ਜੁਲਾਈ (ਜਸ਼ਨ)- ਕਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਮੀਗਰੇਸ਼ਨ ਅਤੇ ਆਈਲੈਟਸ ਦੇ ਖੇਤਰ ਵਿਚ ਨੰਬਰ ਇਕ ਰਹਿਣ ਵਾਲੀ ਮੈਕਰੋ ਗਲੋਬਲ ਇੰਮੀਗਰੇਸ਼ਨ ਸੰਸਥਾ ਤੋਂ ਆਈਲੈਟਸ ਦੀ ਤਿਆਰੀ ਕਰਨ ਵਾਲੇ ਮਨਜਿੰਦਰ ਸਿੰਘ ਚੌਹਾਨ ਨੇ ‘ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ’ ’ਚੋਂ 6 ਬੈਂਡ ਲੈ ਕੇ ਕਨੇਡਾ ਵਿਚ ਉੱਚ ਵਿੱਦਿਆ ਲੈਣ ਦੇ ਸੁਪਨੇ ਨੂੰ ਸਾਕਾਰ ਕਰ ਲਿਆ ਹੈ। ਕੋਟ-ਈਸੇ-ਖਾਂ ਵਾਸੀ ਹਰਮੇਲ ਸਿੰਘ ਦੇ ਸਪੁੱਤਰ ਮਨਜਿੰਦਰ ਸਿੰਘ ਚੌਹਾਨ ਨੇ ਮੈਕਰੋਗਲੋਬਲ ਮੋਗਾ ਦੇ ਤਜ਼ਰਬੇਕਾਰ ਟਰੇਨਰਾਂ ਤੋਂ ਆਈਲੈਟਸ ਦੀ ਤਿਆਰੀ ਕਰਕੇ ਕਨੇਡਾ ਵਿਚ ਪੜਾਈ ਕਰਨ ਦੀ ਦੂਜੀ ਸ਼ਰਤ ਨੂੰ ਪੂਰੀ ਕਰ ਲੈਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਨੇ ਦੱਸਿਆ ਕਿ ਕਨੇਡਾ ਦੇ ਵਧੀਆ ਕਾਲਜਾਂ ਵਿਚ ਦਾਖਲਾ ਲੈਣ ਲਈ ਕਨੇਡਾ ਸਰਕਾਰ ਨੇ 6 ਬੈਂਡ ਸਕੋਰ ਰੱਖੇ ਗਏ ਹਨ ਤੇ ਅੱਜ ਉਸ ਨੇ 6 ਬੈਂਡ ਲੈ ਕੇ ਇਸ ਮੱਦ ਨੂੰ ਪੂਰਾ ਕਰ ਲਿਆ ਹੈ । ਮਨਜਿੰਦਰ ਨੇ ਆਖਿਆ ਕਿ ਉਹ ਮੈਕਰੋਗਲੋਬਲ ਦੇ ਮੈਨੇਜਿੰਗ ਡਾਇਰੈਕਟਰ ਕਮਲਜੀਤ ਸਿੰਘ ਅਤੇ ਡਾਇਰੈਕਟਰ ਜਸਪ੍ਰੀਤ ਸਿੰਘ ਸਮੇਤ ਸਾਰੇ ਸਟਾਫ਼ ਦਾ ਰਿਣੀ ਹੈ ਜਿਹਨਾਂ ਨੇ ਸਕੋਰ ਪੂਰੇ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਉਸਦੀ ਮਦਦ ਕੀਤੀ ਹੈ ।