ਮਾਲਵਾ ਖੇਤਰ ਨਾਲ ਜੁੜੇ ਗਾਇਕ ਰੀਤ ਰਤਨ ਸਿੰਗਲ ਵੀਡੀਓ ਟਰੈਕ ‘ਬੰਮਬੰਮ ਬੋਲੇ’ ਨਾਲ ਮੁੜ ਚਰਚਾ ’ਚ

ਮੋਗਾ,15 ਜੁਲਾਈ (ਜਸ਼ਨ)-ਮੋਗਾ ਸ਼ਹਿਰ ਦਾ ਵਸਨੀਕ ਅਤੇ ਸੁਰੀਲੀ ਆਵਾਜ਼ ਦਾ ਧਨੀ ਗਾਇਕ ਰੀਤ ਰਤਨ ਜਿਸ ਨੇ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਅਨੇਕਾਂ ਪੰਜਾਬੀ ਵਿਰਸੇ ਨੂੰ ਸਮਰਪਿਤ ਗੀਤ ਪਾ ਕੇ ਵਾਹ ਵਾਹ ਖੱਟੀ ਹੈ ਅਤੇ ਹੁਣ ਫ਼ਿਰ ਸਿੰਗਲ ਵੀਡੀਓ ਟਰੈਕ ‘ਬੰਮਬੰਮ ਬੋਲੇ’ ਨਾਲ ਚਰਚਾ ਵਿਚ ਹੈ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਉਨਾਂ ਦੱਸਿਆ ਕਿ ਸਾਡੇ ਇਸ ਵੀਡੀਓ ਟਰੈਕ ਨੂੰ ਯੂਟਿਯੂਬ ’ਤੇ ਬੇਹੱਦ ਪਿਆਰ ਮਿਲ ਰਿਹਾ ਹੈ। ਜਿਸ ਦਾ ਆਡੀਓ ਅਤੇ ਵੀਡੀਓ ਬਾਲਾ ਜੀ ਮਿਊਜ਼ਿਕ ਵੱਲੋਂ ਰੀਲੀਜ਼ ਕੀਤਾ ਗਿਆ ਹੈ ਅਤੇ ਲੇਖਕ ਜੱਸੀ ਦੱੁਨੇ ਕੇ ਵੱਲੋਂ ਇਹ ਭਜਨ ਲਿਖਿਆ ਗਿਆ ਹੈ। ਗਾਇਕ ਰੀਤ ਰਤਨ ਨੇ ਇਸ ਮੌਕੇ ਆਸ ਪ੍ਰਗਟ ਕੀਤੀ ਕਿ ਇਹ ਧਾਰਮਿਕ ਗੀਤ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗਾ ਅਤੇ ਅੱਗੇ ਤੋਂ ਵੀ ਕੋਸ਼ਿਸ਼ ਇਹ ਰਹੇਗੀ ਕਿ ਮੈਂ ਲੋਕਾਂ ਦੀਆਂ ਆਸਾਂ ’ਤੇ ਖਰਾ ਉੱਤਰਦਾ ਰਹਾਂ। ਅਖੀਰ ਵਿਚ ਉਨਾਂ ਦੱਸਿਆ ਕਿ ਜੇਕਰ ਮੈਂ ਅੱਜ ਇਕ ਮੁਕਾਮ ’ਤੇ ਪੁੱਜਿਆ ਹਾਂ ਤਾਂ ਇਹ ਸਵਰਗੀ ਉਸਤਾਦ ਬਰਕਤ ਸਿੱਧੂ ਦੀ ਸੰਗਤ ਸਦਕਾ ਅਤੇ ਉਨਾਂ ਦੇ ਦਿੱਤੇ ਆਸ਼ੀਰਵਾਦ ਕਰਕੇ ਹੀ ਹਾਂ।