ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਜ਼ੋਨ ਬਾਘਾ ਪੁਰਾਣਾ ਦੇ ਪੰਜਵੀਂ ਵਾਰ ਚੁਣੇ ਗਏ ਪ੍ਰਧਾਨ 

ਸਮਾਲਸਰ,15 ਜੁਲਾਈ (ਜਸਵੰਤ ਗਿੱਲ)-ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਤੇ ਜ਼ਿਲਾ ਸਹਾਇਕ ਅਫਸਰ ਖੇਡਾਂ ਇੰਦਰਪਾਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਬਾਘਾ ਪੁਰਾਣਾ ਦੀ ਮੀਟਿੰਗ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਦੌਰਾਨ ਜ਼ੋਨ ਬਾਘਾ ਪੁਰਾਣਾ ਦੇ ਸਾਰੇ ਪਿ੍ਰੰਸੀਪਲ, ਹੈੱਡਮਾਸਟਰ, ਡੀ.ਪੀ.ਈ. ਤੇ ਪੀ.ਟੀ.ਆਈ. ਹਾਜ਼ਿਰ ਸਨ। ਜਿਸ ਵਿੱਚ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦੇ ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਨੂੰ ਪੰਜਵੀਂ ਵਾਰ ਜ਼ੋਨ ਪ੍ਰਧਾਨ ਚੁਣਿਆ ਗਿਆ ਅਤੇ ਸਕੂਲ ਦੇ ਡੀ.ਪੀ.ਈ. ਤਰਸੇਮ ਸਿੰਘ ਜ਼ੋਨ ਸਕੱਤਰ ਚੁਣੇ ਗਏ। ਮੀਟਿੰਗ ਵਿੱਚ ਟੂਰਨਾਮੈਂਟ ਦੀਆਂ ਸਾਰੀਆਂ ਖੇਡਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਪਿਛਲੇ ਸਾਲ ਦੀਆਂ ਖੇਡਾਂ ਦੇ ਜ਼ੋਨਾਂ ਦੇ ਸਰਟੀਫਿਕੇਟ ਵੰਡੇ ਗਏ। ਨਵੇਂ ਸਾਲ 2017-2018 ਵਿੱਚ ਹੋਣ ਵਾਲੀਆਂ ਖੇਡਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਚੁਣੇ ਗਏ ਅਹੁਦੇਦਾਰ ਵਿੱਚ ਜ਼ੋਨ ਪ੍ਰਧਾਨ ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ, ਸਕੱਤਰ ਤਰਸੇਮ ਸਿੰਘ ਡੀ.ਪੀ.ਈ (ਵੀਰ ਸਿੰਘ ਸਕੂਲ), ਟੈਕਨੀਕਲ ਮੈਂਬਰ ਪਵਨਦੀਪ ਸਿੰਘ ਬਾਘਾ ਪੁਰਾਣਾ ਜੈਨ ਹਾਈ ਸਕੂਲ, ਜ਼ੋਨ ਟੈਕਨੀਕਲ ਮੈਂਬਰ ਸੁਰਿੰਦਰ ਸਿੰਘ ਡੀ.ਪੀ.ਈ. ਥਰਾਜ, ਇਕਬਾਲ ਸਿੰਘ ਪੀ.ਟੀ.ਆਈ. ਬਾਘਾ ਪੁਰਾਣਾ, ਅਮਨਦੀਪ ਸਿੰਘ ਪੀ.ਟੀ.ਆਈ. ਬੁੱਧ ਸਿੰਘ ਵਾਲਾ, ਗੁਰਚਰਨ ਸਿੰਘ ਪੀ.ਟੀ.ਆਈ. ਲਧਾਈ ਕੇ, ਕੁਲਵਿੰਦਰ ਸਿੰਘ ਡੀ.ਪੀ.ਈ., ਗੁਰਮੇਲ ਕੌਰ ਪੀ.ਟੀ.ਆਈ. ਬਾਘਾ ਪੁਰਾਣਾ, ਪਰਮਜੀਤ ਕੌਰ ਡੀ.ਪੀ.ਈ. ਕੋਟਲਾ ਰਾਏ ਕਾ, ਸੁਰਿੰਦਰ ਕੌਰ ਡੀ.ਪੀ.ਈ. ਭਲੂਰ, ਨਿਰਮਲਾ ਦੇਵੀ ਬਾਘਾ ਪੁਰਾਣਾ, ਬਲਰਾਜ ਸਿੰਘ ਬਾਘਾ ਪੁਰਾਣਾ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ ਅਤੇ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਤੋਂ ਇਲਾਵਾ ਹੋਰ ਵੀ ਅਧਿਆਪਕ ਮੀਟਿੰਗ ਵਿੱਚ ਹਾਜ਼ਰ ਸਨ।