ਆਵਾਰਾ ਗਾਂ ਅੱਗੇ ਆਉਣ ਨਾਲ ਸਾਈਕਲਾਂ ਦਾ ਭਰਿਆ ਕੈਂਟਰ ਪਲਟਿਆ,ਤਿੰਨ ਗੰਭੀਰ ਜਖਮੀ

ਸਮਾਲਸਰ,15 ਜੁਲਾਈ (ਜਸਵੰਤ ਗਿੱਲ)-ਇੱਥੋਂ ਨਜ਼ਦੀਕ ਮੋਗਾ-ਕੋਟਕਪੂਰਾ ਮੁੱਖ ਮਾਰਗ ‘ਤੇ ਸਥਿਤ ਕੋਠੇ ਸੰਧੂਆਂ ਵਾਲੇ ਗੁਰੂ ਤੇਗ ਬਹਾਦਰ ਗੜ ਸਮਾਲਸਰ ਵਿਖੇ ਆਵਾਰਾ ਗਾਂ ਅੱਗੇ ਆਉਣ ਕਰਕੇ ਸਾਈਕਲਾ ਦਾ ਭਰਿਆ ਕੈਂਟਰ ਪਲਟ ਜਾਣ ਨਾਲ ਡਰਾਇਵਰ ਸਮੇਤ ਚਾਰ ਵਿਅਕਤੀ ਦੇ ਜਖਮੀ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਈਕਲਾ ਦਾ ਭਰਿਆ ਕੈਂਟਰ ਨੰਬਰ ਪੀਬੀ 10 ਸੀ ਸੀ 1281 ਮੋਗੇ ਵੱਲ ਤੋਂ ਕੋਟਕਪੂਰਾ ਵੱਲ ਨੂੰ ਜਾ ਰਿਹਾ ਸੀ।ਜਿਵੇਂ ਹੀ ਕੈਂਟਰ ਰੋਡੇ ਕਾਲਜ ਤੋਂ ਅੱਗੇ ਕੋਠੇ ਸੰਧੂਆ ਦੇ ਕੋਲ ਪਹੁੰਚਿਆ ਤਾਂ ਉਸ ਦੇ ਅੱਗੇ ਆਵਾਰਾ ਪਸ਼ੂ ਆ ਗਿਆ ਜਿਸ ਕਾਰਨ ਕੈਂਟਰ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਸੜਕ ਵਿਚਕਾਰ ਪਲਟ ਗਿਆ। ਕੈਂਟਰ ਦੇ ਡਰਾਇਵਰ ਸੁਖਦੇਵ ਸਿੰਘ ਵਾਸੀ ਜ਼ਿਲਾ ਸੰਗਰੂਰ ਨੇ ਦੱਸਿਆ ਕਿ ਉਹ ਕੈਂਟਰ ਵਿੱਚ ਵੱਡੇ-ਛੋਟੇ ਸਾਈਕਲ ਭਰਕੇ ਲੁਧਿਆਣਾ ਤੋਂ ਮੁਕਤਸਰ ਨੂੰ ਲੈ ਕੇ ਜਾ ਰਿਹਾ ਸੀ ਜਿਉਂ ਹੀ ਉਹ ਸਮਾਲਸਰ ਦੇ ਨਜਦੀਕ ਪਹੁੰਚਿਆ ਤਾਂ ਕੈਂਟਰ ਅੱਗੇ ਆਵਾਰਾ ਗਾਂ ਆ ਗਈ ਜਿਸ ਕਰਕੇ ਕੈਂਟਰ ਕਾਬੂ ਤੋਂ ਬਾਹਰ ਹੋ ਗਿਆ ਅਤੇ ਸੜਕ ‘ਤੇ ਪਲਟ ਗਿਆ। ਸੁਖਦੇਵ ਸਿੰਘ ਨੇ ਦੱਸਿਆ ਕਿ ਕੈਂਟਰ ਵਿੱਚ ਉਸ ਤੋਂ ਇਲਾਵਾ 3 ਵਿਅਕਤੀ ਹੋਰ ਸਨ। ਇਸ ਘਟਨਾ ਵਿੱਚ ਡਰਾਇਵਰ ਸੁਖਦੇਵ ਸਿੰਘ ਦੇ ਭਾਵੇਂ ਮਾਮੂਲੀ ਸੱਟਾ ਲੱਗੀਆ ਹਨ ਪਰ ਉਸ ਦੇ ਤਿੰਨੇ ਸਾਥੀ ਰਾਕੇਸ਼ ਜਿਲਾ ਸੰਗਰੂਰ,ਬਿੱਟੂ ਵਾਸੀ ਬਨਾਰਸ ਅਤੇ ਗੁੱਡੂ ਵਾਸੀ ਆਜਮਗੜ ਗੰਭਰਿ ਜਖਮੀ ਹੋ ਗਏ ਹਨ ਜਿਨਾਂ ਨੂੰ ਮੌਕੇ ਤੇ ਹਾਜਰ ਰਾਹਗੀਰਾਂ ਨੇ ਬਾਘਾਪੁਰਾਣਾ ਦੇ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਇਸ ਹਾਦਸੇ ਵਿੱਚ ਆਵਾਰਾ ਗਾਂ ਦੀ ਵੀ ਮੌਤ ਹੋ ਗਈ ਹੈ। ਡਰਾਇਵਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨਾਂ ਦਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ। ਇਸ ਮੌਕੇ ‘ਤੇ ਹਾਜ਼ਰ ਰਾਹਗੀਰਾਂ ਨੇ ਸਰਕਾਰ ਨੂੰ ਆਵਾਰਾ ਪਸ਼ੂਆਂ ਦੀ ਸਮੱਸਿਆਂ ਦਾ ਕੋਈ ਠੋਸ ਹੱਲ ਕਰਨ ਦੀ ਮੰਗ ਕੀਤੀ ਹੈ।