ਸਮਾਜ ਸੇਵੀ ਕੰਮਾ ‘ਚ ਪਿੰਡ ਦੇ ਐਨ.ਆਰ.ਆਈ. ਵੀਰਾ ਨੇ ਹਮੇਸਾ  ਵੱਡਾ ਯੋਗਦਾਨ ਪਾਇਆ:ਨਿਹਾਲ ਸਿੰਘ ਤਲਵੰਡੀ ਭੰਗੇਰੀਆਂ 

ਮੋਗਾ, 14 ਜੁਲਾਈ (ਸਰਬਜੀਤ ਰੌਲੀ): ਪਿੰਡ ਤਲਵੰਡੀ ਭੰੰਗੇਰੀਆਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਐਨ.ਆਰ.ਆਈ. ਪਰਿਵਾਰਾਂ ਨੇ ਵਿਦੇਸ਼ਾਂ ਵਿੱਚ ਰਹਿੰਦਿਆਂ ਹਮੇਸ਼ਾ ਪਿੰਡ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਡਾ ਯੋਗਦਾਨ ਪਾਇਆ। ਇਹਨਾਂ ਐੱਨ ਆਰ ਆਈ ਵੀਰਾਂ ਨੇ ਧੰਨ ਧੰਨ ਸੰਤ ਬਾਬਾ ਬਿਸ਼ਨ ਸਿੰਘ ਜੀ ਭੋਰੇ ਵਾਲਿਆਂ ਦੀ ਯਾਦ ’ਚ ਸਮਸ਼ਾਨ ਘਾਟ ਕਮੇਟੀ ਨੂੰ 51 ਹਜ਼ਾਰ ਰੂਪੈ ਭੇਜੇ ਅਤੇ ਸ਼ਮਸਾਨ ਘਾਟ ਕਮੇਟੀ ਨੂੰ ਪਾਣੀ ਵਾਲੀ ਸਟੀਲ ਦੀ ਟੈਂਕੀ ਬਣਾ ਕੇ ਦਿੱਤੀ। ਇਹ ਟੈਂਕੀ ਕਮੇਟੀ ਮੈਬਰਾਂ ਨੂੰ ਸੌਂਪਣ ਸਮਂੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆ ਜ਼ਿਲਾ ਪ੍ਰਧਾਨ ਪੰਚਾਇਤ  ਯੂਨੀਅਨ ਮੋਗਾ ਨੇ ਕਿਹਾ ਕਿ ਪਿੰਡ ਦੇ ਐਨ ਆਰ ਆਈ ਵੀਰਾ ਨੇ ਹਮੇਸ਼ਾ ਹੀ ਪਿੰਡ ਦੇ ਵਿਕਾਸ ਲਈ ਵੱਡਾ ਯੋਗਦਾਨ ਪਾਇਆ। ਉਨਾ ਕਿਹਾ ਕੇ ਪਿੰਡ ਦੇ ਐਨ ਆਰ ਆਈ ਵੀਰਾਂ ਵਲੋਂ ਪਹਿਲਾ ਲੱਖਾ ਰੁਪਏ ਖਰਚ ਕਰਕੇ ਪਹਿਲਾਂ ਸ਼ਮਸਾਨ ਘਾਟ ਦੀ ਇਮਾਰਤ ਵਧੀਆ ਤਿਆਰ ਕਰਵਾ ਕੇ ਸੰਸਕਾਰ ਕਰਨ ਵਾਲੀ ਭੱਠੀ ਬਣਵਾਕੇ ਦਿੱਤੀ। ਉਸ ਤਂੋ ਇਲਾਵਾ ਪਿੰਡ ਦੇ ਸਕੂਲਾਂ ਦੇ ਵਿਕਾਸ  ਲਈ ਵੀ ਵੱਡਾ ਯੋਗਦਾਨ ਪਾਇਆ। ਇਸ ਮੌਕੇ ਸ਼ਮਸਾਨਘਾਟ ਕਮੇਟੀ ਪ੍ਰਧਾਨ ਸਵਰਨ ਸਿੰਘ,ਗੁਰਜੰਟ ਸਿੰਘ ਭੁੱਲਰ,ਅਮਿ੍ਰਤਪਾਲ ਸਿੰਘ ਕਲੱਬ ਪ੍ਰਧਾਨ,ਹਰਜਿੰਦਰ ਸਿੰਘ ਗਿੱਲ ਪ੍ਰਧਾਨ ਕੋਪ੍ਰਟਿਵ 
ਸੋਸਾਇਟੀ ਤਲਵੰਡੀ,ਕਾਲੀ ਭੁੱਲਰ,ਸੁੱਖੀ ਢਿੱਲੋ,ਜੱਗਾ ਸਿੰਘ,ਸੋਨੀ ਭੁੱਲਰ,ਚਤਰ ਸਿੰਘ,ਕੇਵਲ ਸਿੰਘ, ਆਂਦਿ ਮੈਬਰਾ ਨੇ ਐਨ.ਆਰ. ਆਈ. ਪਰਿਵਾਰਾਂ ਦਾ ਧੰਨਵਾਦ ਕੀਤਾ।