ਡੇਮਰੂ ਖੁਰਦ ਵਿਖੇ ਗਾਂਵਾਂ ਦੀ ਮੌਤ ਤੋਂ ਬਾਅਦ ਗਊਸ਼ਾਲਾ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਦਾ ਸਿੱਖ ਸੰਗਤਾਂ ਨੇ ਕੀਤਾ ਵਿਰੋਧ
ਸਮਾਲਸਰ,14 ਜੁਲਾਈ (ਜਸਵੰਤ ਗਿੱਲ)- ਕੁਝ ਦਿਨ ਪਹਿਲਾਂ ਇੱਥੋਂ ਨਜ਼ਦੀਕੀ ਪਿੰਡ ਲੰਡੇ-ਡੇਮਰੂ ਖੁਰਦ ਲਿੰਕ ਸੜਕ ‘ਤੇ ਗੰਦੇ ਪਾਣੀ ਵਾਲੀ ਡਰੇਨ ਨਾਲ ਪਈ ਸਰਕਾਰੀ ਜ਼ਮੀਨ ਉੱਤੇ ਆਰਜੀ ਬਣੀ ਗਊਸ਼ਾਲਾ ਵਿਖੇ ਭੇਦ ਭਰੀ ਹਾਲਤ ਵਿੱਚ ਕੁਝ ਗਾਂਵਾਂ ਦੀ ਮੌਤ ਹੋ ਗਈ ਸੀ ਅਤੇ ਕੁਝ ਗਾਂਵਾਂ ਬੀਮਾਰ ਹੋ ਗਈਆ ਸਨ। ਗਾਂਵਾਂ ਦੀ ਮੌਤ ਹੋਣ ਕਾਰਨ ਗਊਸ਼ਾਲਾ ਦਾ ਪ੍ਰਬੰਧ ਚਲਾ ਰਹੇ ਤਾਰਾ ਨਾਥ ਅਤੇ ਸੇਵਾਦਾਰਾ ਵਲੋਂ ਗਊਸ਼ਾਲਾ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।ਪਰ ਇਸ ਦਾ ਪਤਾ ਜਿਉਂ ਹੀ ਸਿੱਖ ਸੰਗਤਾਂ ਨੂੰ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਆਰਜੀ ਬਣੀ ਗਊਸ਼ਾਲਾ ਵਿੱਚ ਪਹੁੰਚ ਗਈਆ।ਭਾਈ ਮੱਖਣ ਸਿੰਘ ਮੁਸਾਫਿਰ ਗੁਰਮੁਖਿ ਸੇਵਾ ਲਹਿਰ,ਗੁਰਦੁਆਰਾ ਪ੍ਰਧਾਨ ਬੇਅੰਤ ਸਿੰਘ ਲੰਡੇ,ਸੁਖਜੀਤ ਸਿੰਘ ਖੋਸਾ ਸਤਿਕਾਰ ਕਮੇਟੀ ਲੋਹੀਆਂ ਖਾਸ,ਹਰਜਿੰਦਰ ਸਿੰਘ ਬਾਜੇਕੇ ਏਕਨੂਰ ਖਾਲਸਾ ਫੌਜ ਜਿਲਾ ਪ੍ਰਧਾਨ ਮੋਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨਾਂ ਨੂੰ ਆਰਜੀ ਗਊਸ਼ਾਲਾ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਵਿੱਚ ਕੋਈ ਇਤਰਾਜ ਨਹੀਂ ਹੈ ਪਰ ਜਿਸ ਜਗਾ ‘ਤੇ ਤਾਰਾ ਨਾਥ ਗਊਸ਼ਾਲਾ ਚਲਾ ਰਿਹਾ ਹੈ ਉਹ ਜਗਾ ਬੇਹੱਦ ਗੰਦਗੀ ਨਾਲ ਭਰੀ ਹੋਈ ਹੈ ਅਤੇ ਕਈ ਪਿੰਡਾਂ ਦਾ ਗੰਦਾ ਪਾਣੀ ਨਾਲ ਲੱਗਦੀ ਲੰਗੇਆਣਾ ਡਰੇਨ ‘ਚ ਪੈਂਦਾ ਹੈ ਜਿਸ ਦੀ ਬਦਬੂ ਦੂਰ-ਦੂਰ ਤੱਕ ਸਾਹ ਲੈਣਾ ਵੀ ਮੁਸ਼ਕਿਲ ਕਰੀ ਰੱਖਦੀ ਹੈ।ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖਣ ਲਈ ਵੀ ਕੋਈ ਖਾਸ਼ ਪ੍ਰਬੰਧ ਨਹੀਂ ਹੈ।ਇਨਾਂ ਵੱਡੇ ਕਾਰਨਾਂ ਕਰਕੇ ਹੀ ਸਿੱਖ ਸੰਗਤ ਆਰਜੀ ਗਊਸ਼ਾਲਾ ਵਿੱਚ ਸ਼੍ਰੀ ਆਖੰਡ ਪਾਠ ਪ੍ਰਕਾਸ਼ ਕਰਨ ਦਾ ਵਿਰੋਧ ਕਰ ਰਹੀ ਹੈ।ਉਨਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ।ਅਸੀ ਤਾਰਾ ਨਾਥ ਨੂੰ ਕਿਹਾ ਸੀ ਕਿ ਉਹ ਜੇਕਰ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣਾ ਹੀ ਚਾਹੰੁਦਾ ਹੈ ਤਾਂ ਨਜ਼ਦੀਕੀ ਪਿੰਡਾਂ ਦੇ ਕਿਸੇ ਵੀ ਗੁਰੂਘਰ ਵਿੱਚ ਪ੍ਰਕਾਸ਼ ਕਰਵਾ ਸਕਦਾ ਹੈ ਗੁਰਦੁਆਰਾ ਕਮੇਟੀ ਵਲੋਂ ਉਸਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।ਪਰ ਤਾਰਾ ਨਾਥ ਅਤੇ ਉਸ ਦੇ ਸੇਵਾਦਾਰਾਂ ਨੇ ਗੱਲ ਨਹੀਂ ਸੁਣੀ।ਜਿਸ ਕਰਕੇ 13 ਜੁਲਾਈ ਨੂੰ ਸਮੂਹ ਸਿੱਖ ਜਥੇਬੰਦੀਆ ਵਲੋਂ ਗਊਸ਼ਾਲਾ ਦੇ ਪ੍ਰਬੰਧਕ ਖਿਲਾਫ ਦਰਖਾਸ਼ਤ ਥਾਣਾ ਸਮਾਲਸਰ ਵਿਖੇ ਦਿੱਤੀ ਗਈ।ਉਨਾਂ ਥਾਣਾ ਸਮਾਲਸਰ ਅੱਗੇ ਗੱਲਬਾਤ ਕਰਦਿਆ ਦੱਸਿਆ ਕਿ ਥਾਣਾ ਸਮਾਲਸਰ ਮੁਖੀ ਸਬ ਇੰਸ.ਮੇਜਰ ਸਿੰਘ ਨੇ ਆਪਣੀ ਸੂਝਬੂਝ ਨਾਲ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਥਾਣਾ ਸਮਾਲਸਰ ਬੁਲਾ ਕੇ ਦੋਨਾਂ ਧਿਰਾ ਵਿੱਚ ਸਮਝੋਤਾ ਕਰਵਾ ਦਿੱਤਾ ਹੈ ਅਤੇ ਗਊਸ਼ਾਲਾ ਪ੍ਰਬੰਧਕ ਨੇ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਨਾ ਕਰਕੇ ਹਵਨ ਕਰਵਾਇਆ ਜਾਵੇਗਾ ਅਤੇ ਭੰਡਾਰਾ ਕਰਨ ਦਾ ਫੈਸਲਾ ਕੀਤਾ ਹੈ।ਇਸ ਮੌਕੇ ਜੱਥੇਦਾਰ ਚੰਦ ਸਿੰਘ,ਜਸਵੀਰ ਸਿੰਘ ਚੀਨਾ,ਅਮਰ ਸਿੰਘ ਖਾਲਸਾ,ਮਿੱਠੂ ਸਿੰਘ ਕਿਸਾਨ ਯੂਨੀਅਨ ਪ੍ਰਧਾਨ ਡੇਮਰੂ ਕਲਾਂ,ਹਰਭਜਨ ਸਿੰਘ ਗੁਰਦੁਆਰਾ ਪ੍ਰਧਾਨ ਡੇਮਰੂ ਕਲਾਂ,ਗੁਰਧਿਆਨ ਸਿੰਘ ਸਮਾਲਸਰ,ਬੁੱਕਣ ਸਿੰਘ,ਮਲਕੀਤ ਸਿੰਘ,ਜਗਦੇਵ ਸਿੰਘ,ਬਿੰਦਰ ਸਿੰਘ,ਜਗਸੀਰ ਸਿੰਘ ਡੇਮਰੂ ਕਲਾਂ,ਹਰਬੰਸ ਸਿੰਘ ਲੰਡੇ,ਜਸਦੀਪ ਸਿੰਘ,ਹਰਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।