ਜਨਰਲ ਕੈਟਾਗਿਰੀ ਦੇ ਬਰਾਬਰ ਐਸ.ਸੀ ਵਿਦਿਆਰਥੀਆਂ ਤੋਂ ਫੀਸਾਂ ਦੀ ਮੰਗ ਕਰ ਰਿਹਾ ਹੈ ਗੁਰੂ ਨਾਨਕ ਕਾਲਜ:ਕਰਮਜੀਤ ਕੋਟਕਪੂਰਾ

ਮੋਗਾ,13 ਜੁਲਾਈ (ਜਸ਼ਨ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਟਿੰਗ ਨੇਚਰ ਪਾਰਕ ‘ਚ ਪ੍ਰਦੇਸ਼ ਵਿੱਤ ਸਕੱਤਰ ਕਰਮਜੀਤ ਕੋਟਕਪੂਰਾ ਦੀ ਅਗਵਾਈ ਵਿਚ ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪਿਛਲੇ ਸਾਲ ਸੰਘਰਸ਼ਸ਼ੀਲ ਰਹੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ ਤੇ ਕਾਲਜ ਬਦਲਣਾ ਚਾਹੁੰਣ ਵਾਲੇ ਵਿਦਿਆਰਥੀਆਂ ਦੇ ਕਰੈਕਟਰ ਸਰਟੀਫਿਕੇਟ ਨਾ ਦੇਣ ਦੇ ਮੁੱਦੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧੰਨ ਕਰਦਿਆਂ ਕਰਮਜੀਤ ਨੇ ਕਿਹਾ ਕਿ ਪਿਛਲੇ ਸਾਲ ਐਸ.ਸੀ ਵਿਦਿਆਰਥੀਆਂ ਦੀ ਫੀਸ ਭਰਵਾਉਣ ਤੇ ਰੋਲ ਨੰਬਰ ਰੋਕੇ ਜਾਣ ਤੇ ਲਗਾਤਾਰ ਸੰਘਰਸ਼ ਕੀਤਾ ਗਿਆ ਸੀ। ਉਨਾਂ ਕਿਹਾ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ ਐਸ.ਸੀ ਵਿਦਿਆਰਥੀਆਂ ਦੀਆਂ ਫੀਸਾਂ ਦੀ ਅਦਾਇਗੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ, ਪਰ ਹੁਣ ਵਿਦਿਆਰਥੀਆਂ ਨੂੰ ਹੀ ਜਿੰਮੇਵਾਰ ਠਹਿਰਾਉਂਦੇ ਕਾਲਜ ਪ੍ਰਸਾਸ਼ਨ ਪਿਛਲੇ ਸਾਲ ਦੀ ਫੀਸ ਮੁਆਫ ਵੀ ਕਰ ਰਿਹਾ ਹੈ, ਇਸ ਸਾਲ ਵੀ ਜਨਰਲ ਕੈਟਾਗਿਰੀ ਦੇ ਵਿਦਿਆਰਥੀਆਂ ਦੇ ਬਰਾਬਰ ਹੀ ਐਸ.ਸੀ ਵਿਦਿਆਰਥੀਆਂ ਤੋਂ ਫੀਸ ਮੰਗੀ ਜਾ ਰਹੀ ਹੈ। ਇਸ ਮੌਕੇ ਜ਼ਿਲਾ ਐਡਹਾਕ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਔਲਖ ਤੇ ਕਮੇਟੀ ਮੈਂਬਰ ਅਨਿਲ ਰਾਮ, ਬਿ੍ਰਜ ਲਾਲ, ਰਿੰਕੂ ਰਾਜੇਆਣਾ, ਜਗਵੀਰ ਕੌਰ, ਸੁਖਵਿੰਦਰ ਕੌਰ ਨੇ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਵਿਦਿਆਰਥੀਆਂ ਦੀ ਇੰਨਾਂ ਸਮੱਸਿਆਵਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਮਜਬੂਰੀ ਵੱਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦਾ ਜਿੰਮੇਵਾਰ ਕਾਲਜ ਤੇ ਸਿਵਲ ਪ੍ਰਸ਼ਾਸ਼ਨ ਹੋਵੇਗਾ। ਇਸ ਮੀਟਿੰਗ ਵਿਚ ਮਨਪ੍ਰੀਤ ਕੌਰ, ਸੁਮਨਦੀਪ, ਇੰਦਰਜੀਤ, ਰੁਪਿੰਦਰ, ਜਸਪ੍ਰੀਤ, ਦਵਿੰਦਰ, ਜੀਵਨ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ, ਜੋਤੀ, ਛਿੰਦਰਪਾਲ ਕੌਰ, ਰਮਨਦੀਪ ਕੌਰ ਆਦਿ ਵੀ ਹਾਜ਼ਰ ਸਨ।