ਰਿਲੀਵਿੰਗ ਹੰਗਰ ਪ੍ਰਾਜੈਕਟ ਤਹਿਤ ਲਾਇਨਜ਼ ਕਲੱਬ ਮੋਗਾ ਐਕਟਿਵ ਨੇ ਮਰੀਜ਼ਾਂ ਨੂੰ ਫਲ ਵੰਡੇ
ਮੋਗਾ,13 ਜੁਲਾਈ (ਜਸ਼ਨ)-ਅੰਤਰ-ਰਾਸ਼ਟਰੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਇੰਟਰਨੈਸ਼ਨਲ ਜ਼ਿਲਾ 321-ਐਫ ਦੇ ਗਵਰਨਰ ਲਾਇਨ ਅਨੰਦ ਸਾਹਨੀ ਦੀ ਭਾਰਤ ਆਮਦ ਨੂੰ ਮੁੱਖ ਰੱਖਦਿਆਂ ਲਾਇਨਜ਼ ਕਲੱਬ ਮੋਗਾ ਐਕਟਿਵ ਦੇ ਪ੍ਰਧਾਨ ਲਾਇਨ ਅਨੁਜ ਗੁਪਤਾ ਦੀ ਅਗਵਾਈ ’ਚ ‘ਰਿਲੀਵਿੰਗ ਹੰਗਰ’ ਪ੍ਰਾਜੈਕਟ ਤਹਿਤ ਸ਼ਹਿਰ ਦੇ ਜ਼ਿਲਾ ਪੱਧਰੀ ਸਰਕਾਰੀ ਹਸਪਤਾਲ ’ਚ ਮਰੀਜ਼ਾਂ ਨੂੰ ਤਾਜ਼ੇ ਫਲ ਵੰਡੇ ਗਏ। ਇਸ ਮੌਕੇ ਐਸ. ਐਮ. ਓ. ਡਾ. ਰਾਜੇਸ਼ ਅੱਤਰੀ, ਰੀਜ਼ਨ ਚੇਅਰਮੈਨ ਲਾਇਨ ਡਾ. ਪਵਨ ਗਰੋਵਰ, ਲਾਇਨ ਅਨੁਜ ਸ਼ਰਮਾ ,ਕਮੇਟੀ ਚੇਅਰਪਰਸਨ ਲਾਇਨ ਅਵਤਾਰ ਸਿੰਘ, ਖਜ਼ਾਨਚੀ ਲਾਇਨ ਗੌਤਮ ਗੁਪਤਾ, ਪ੍ਰਾਜੈਕਟ ਚੇਅਰਮੈਨ ਲਾਇਨ ਪੰਕਜ ਵਰਮਾ, ਰੀਜ਼ਨ ਖਜਾਨਚੀ ਲਾਇਨ ਊਧਮ ਮੰਗਲਾ ਅਤੇ ਲਾਇਨ ਨਵਦੀਪ ਨਿੱਪੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਪ੍ਰਧਾਨ ਲਾਇਨ ਅਨੁਜ ਗੁਪਤਾ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਗਾਇਨੀ ਵਾਰਡ, ਟਰੌਮਾ ਵਾਰਡ, ਐਮਰਜੈਂਸੀ ਵਾਰਡ, ਆਰਥੋ ਵਾਰਡ ’ਚ ਦਾਖਲ ਮਰੀਜ਼ਾਂ ਅਤੇ ਓ. ਪੀ. ਡੀ. ‘ਚ ਜਾਂਚ ਕਰਵਾਉਣ ਆਏ ਮਰੀਜ਼ਾਂ ਨੂੰ ਆਪਣੇ ਹੱਥੀਂ ਫਲ ਵੰਡੇ ਗਏ। ਇਸ ਮੌਕੇ ਐਸ. ਐਮ. ਓ. ਡਾ. ਰਾਜੇਸ਼ ਅੱਤਰੀ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਕਲੱਬ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨਾਂ ਕਲੱਬ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।