ਡੈਮੋਕ੍ਰੇਟਿਕ ਟੀਚਰ ਫਰੰਟ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੁੂਕ ਕੇ ਕੀਤੀ ਨਾਅਰੇਬਾਜੀ
ਮੋਗਾ,13 ਜੁਲਾਈ (ਜਸ਼ਨ)-ਡੈਮੋਕੇ੍ਰਟਿਕ ਟੀਚਰ ਫਰੰਟ ਵਲੋਂ ਪ੍ਰਦੇਸ ਕਮੇਟੀ ਦੇ ਫੈਸਲੇ ਤਹਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਅਧਿਆਪਕਾਂ ਦੀ ਸਿੱਖਿਆ ਸਬੰਧੀ ਮੰਗਾਂ ਦੇ ਪ੍ਰਤੀ ਸਿੱਖਿਆ ਮੰਤਰੀ ਪੰਜਾਬ ਦੇ ਅੜੀਅਲ ਰਵੱਈਏ ਦੇ ਰੋਸ ਵਜੋਂ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡੀ ਟੀ ਐਫ ਮੋਗਾ ਦੇ ਜ਼ਿਲਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ, ਜ਼ਿਲਾ ਸਕੱਤਰ ਅਮਨਦੀਪ ਮਟਵਾਣੀ ਅਤੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਘੋਲੀਆ ਨੇ ਕਿਹਾ ਕਿ ਸਮੇਂ ਸਮੇਂ ਤੇ ਸਿੱਖਿਆ ਮੰਤਰੀ ਨੂੰ ਮੰਗਾਂ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ, ਪਰ ਉਨਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਉਨਾਂ ਸਰਕਾਰ ਨੂੰ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ। ਇਨਾਂ ਮੰਗਾਂ ਵਿਚ ਅਧਿਆਪਕਾਂ ਦੀ ਤਨਖਾਹ ਜਾਰੀ ਕਰਨ ਵਾਲਾ ਪੱਤਰ ਜਲਦ ਤੋਂ ਜਲਦ ਜਾਰੀ ਕਰਦੇ ਤੁਰੰਤ ਤਨਖਾਹ ਦੇਣ ਦਾ ਪ੍ਰਬੰਧ ਕੀਤਾ ਜਾਵੇ, ਮੈਡੀਕਲ ਛੁੱਟੀ ਘੱਟ ਤੋਂ ਘੱਟ 15 ਦਿਨ ਦੀ ਹੀ ਲੈਣ ਵਾਲੇ ਪੱਤਰ ਨੂੰ ਤੁਰੰਤ ਵਾਪਸ ਲੈ ਕੇ ਪਹਿਲਾ ਵਾਲੀ ਸਥਿਤੀ ਬਹਾਲ ਕੀਤੀ ਜਾਵੇ, ਅਧਿਆਪਕਾਂ ਦੀਆਂ ਬਦਲੀਆਂ ’ਚ ਸਿੱਧੀ ਦਖਲ ਅੰਦਾਜ਼ੀ ਬੰਦ ਕਰਕੇ ਜ਼ਰੂਰਤਮੰਦ ਅਧਿਆਪਕਾਂ/ਅਧਿਆਪਕਾਵਾਂ ਦੀ ਪਹਿਲ ਦੇ ਅਧਾਰ ਤੇ ਬਦਲੀਆਂ ਕੀਤੀਆਂ ਜਾਣ, ਠੇਕੇ ਤੇ ਕੰਮ ਕਰਦੇ ਹਜ਼ਾਰਾਂ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਅਮਨਦੀਪ ਮਾਛੀਕੇ, ਸ਼ਿੰਗਾਰਾ ਸਿੰਘ ਸੈਦੋਕੇ, ਸੁਖਪਾਲਜੀਤ ਸਿੰਘ, ਸਾਬਕਾ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ, ਅਮਰਦੀਪ ਬੁੱਟਰ, ਸਰਬਜੀਤ ਘੋਲੀਆ, ਰਾਜਵੰਤ ਘੋਲੀਆ, ਬਲਵਿੰਦਰ ਸਿੰਘ ਢੁੱਡੀਕੇ, ਸਵਰਣਦਾਸ, ਕੇਹਰ ਸਿੰਘ ਮੈਡਮ ਜਸਵੀਰ ਕੌਰ, ਰਾਕੇਸ਼ ਢੁੱਡੀਕੇ, ਗੁਰਵਿੰਦਰ ਸਿੰਘ, ਅੰਗਰੇਜ ਸਿੰਘ, ਚਮਕੌਰ ਸਿੰਘ ਬਾਘੇਵਾਲੀਆ, ਸੁਖਮੰਦਰ ਸਿੰਘ, ਸਵਰਨ ਸਿੰਘ, ਗੁਰਮੀਤ ਸਿੰਘ ਦੇ ਇਲਾਵਾ ਭਾਰੀ ਗਿਣਤੀ ਵਿਚ ਯੂਨੀਅਨ ਮੈਂਬਰ ਹਾਜਰ ਸਨ। ਆਖੀਰ ਵਿਚ ਡੀ.ਈ.ਓ ਨੇ ਧਰਨੇ ’ਚ ਪਹੁੰਚ ਕੇ ਅਧਿਆਪਕਾਂ ਨੂੰ ਦਿਵਾਇਆ ਵਿਸ਼ਵਾਸ ਕਿ ਵਿਭਾਗੀ ਪੱਤਰ ਆਉਣ ਦੇ ਬਾਅਦ ਜ਼ਿਲੇ ਦੇ 4-9-14 ਦੇ ਤਹਿਸੀਲ ਪੱਧਰ ਤੇ ਕੈਂਪ ਲਾ ਕੇ ਪਾਸ ਕੀਤੇ ਜਾਣਗੇ। ਉਨਾਂ ਕਿਹਾ ਕਿ ਅਧਿਆਪਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।