ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ 56ਵੇਂ ਜਨਮ ਦਿਵਸ ਤੇ ਲੱਗਿਆ ਵਿਸ਼ਾਲ ਖੂਨਦਾਨ ਕੈਂਪ
ਬੱਧਨੀ ਕਲਾਂ, 13 ਜੁਲਾਈ (ਚਮਕੌਰ ਸਿੰਘ ਲੋਪੋਂ)- ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਮੀਲ ਪੱਥਰ ਵਜੋਂ ਸਾਬਤ ਹੋਈ ਇੱਕ ਸਦੀ ਤੋਂ ਵੱਧ ਉਮਰ ਭੋਗ ਚੁੱਕੀ , ਵਿਸ਼ਵ ਪ੍ਰਸਿੱਧ ਦਰਬਾਰ ਸੰਪਰਦਾਇ ਦੇ ਮੁੱਖ ਅਸਥਾਨ ਸੰਤ ਆਸ਼ਰਮ ਲੋਪੋ ( ਮੋਗਾ ) ਵਿਖੇ ਸੰਤ ਜੋਰਾ ਸਿੰਘ ਲੋਪੋ ਚੈਰੀਟੇਬਲ ਟਰੱਸਟ ਵੱਲੋਂ ਸੁਆਮੀ ਸੰਤ ਜਗਜੀਤ ਸਿੰਘ ਦੇ 56ਵੇਂ ਜਨਮ ਦਿਵਸ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਪ ਲਗਾਇਆ ਗਿਆ, ਜਿਸ ਵਿੱਚ 551 ਤੋਂ ਉੱਪਰ ਖੂਨਦਾਨੀਆਂ ਨੇ ਖੂਨਦਾਨ ਕਰਕੇ ਮੋਗੇ ਜਿਲੇ ਅੰਦਰ ਦਰਬਾਰ ਸੰਪਰਦਾਇ ਲੋਪੋ ਦਾ ਵੱਖਰਾ ਇਤਿਹਾਸ ਬਣਾਇਆ ਹੈ। ਕੈਂਪ ਦੀ ਆਰੰਭਤਾ ਤੋਂ ਪਹਿਲਾਂ ਆਸ਼ਰਮ ਵਿਖੇ ਰਖਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਆਈਆਂ ਹੋਈਆਂ ਸੰਗਤਾਂ ਨੇ ਸੁਆਮੀ ਸੰਤ ਜਗਜੀਤ ਸਿੰਘ ਜੀ ਨੂੰ ਉਹਨਾਂ ਦੇ 56ਵੇਂ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ । ਕੈਂਪ ਦਾ ਉਦਘਾਟਨ ਸੰਪਰਦਾਇ ਦੇ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵੱਲੋਂ ਰੀਬਨ ਕੱਟ ਕੇ ਕੀਤਾ। ਉਪੰਰਤ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਉਹਨਾਂ ਕਿਹਾ ਕਿ ਮਨੁੱਖ ਇੱਕ ਦੂਜੇ ਲਈ ਦੁਆ ਕਰ ਸਕਦਾ ਹੈ ਤੇ ਸਭ ਤੋਂ ਵੱਡੀ ਦਵਾ ਬਣ ਸਕਦਾ ਹੈ। ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਇਹ ਮਨੁੱਖ ਦੇ ਹਿੱਸੇ ਹੀ ਆਇਆ ਹੈ। ਇਸ ਲਈ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਸਭ ਤੋਂ ਵੱਡਾ ਮਨੁੱਖੀ ਜੀਵਨ ਨੂੰ ਬਚਾਉਣ ਦਾ ਪਰਉਪਕਾਰ ਹੈ। ਕਿਉਂਕਿ ਇੱਕ-ਇੱਕ ਬੂੰਦ ਨਾਲ ਹੀ ਅਨੇਕਾ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਸਮਾਜ ਸੇਵੀ ਕਾਰਜਾਂ ਲਈ ਇਹ ਸੰਪਰਦਾਇ ਹਮੇਸ਼ਾਂ ਅੱਗੇ ਹੋ ਕੇ ਸੇਵਾ ਨਿਭਾਉਂਦੀ ਹੈ। ਇਸ ਸੰਪਰਦਾਇ ਵੱਲੋਂ ਸਮਾਜ ਅਤੇ ਦੇਸ਼ ਸੇਵਾ ਵਿੱਚ ਅਹਿਮ ਯੋਗਦਾਨ ਜਿਵੇਂ ਆਵਾਜਾਈ ਲਈ ਰਸਤਿਆਂ ਦਾ ਨਿਰਮਾਣ ਕਰਨਾਂ, ਵਿੱਦਿਅਕ ਪਸਾਰੇ ਲਈ ਕਾਲਜ ਸਕੂਲ ਖੋਲਣੇ, ਗੳੂਆਂ ਦੀ ਰੱਖਿਆ ਲਈ ਗੳੂਸ਼ਾਲਾਂ ਬਣਾਈਆਂ , ਸਿੱਖ ਕੌਮ ਦੇ ਮਹਾਨ ਤੀਰਥ ਸਥਾਨਾਂ ਦੇ ਗੁਰਦੁਆਰਿਆਂ ਦਾ ਨਿਰਮਾਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਤਿ੍ਰਵੈਣੀ ਮੁਹਿੰਮ ਆਰੰਭ ਕਰਕੇ ਅਨੇਕਾ ਦਰੱਖਤ ਲਗਵਾਏ ਹਨ। ਇਸ ਮੌਕੇ ਸਿਵਲ ਹਸਪਤਾਲ ਮੋਗਾ ਦੀ ਬਲੱਡ ਬੈਂਕ ਦੀ ਟੀਮ ਇੰਚਾਰਜ ਡਾ. ਸ਼ਸੀ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਦਰਬਾਰ ਸੰਪਰਦਾਇ ਵੱਲੋਂ ਸੁਆਮੀ ਸੰਤ ਜਗਜੀਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਲਗਵਾਇਆ ਗਿਆ ਹੈ। ਬਲੱਡ ਬੈਂਕ ਮੋਗਾ ਦੀ ਟੀਂਮ ਵਿੱਚ ਡਾ: ਸ਼ਸੀ ਗੁਪਤਾ, ਸਟੀਫਨ ਸਿੱਧੂ, ਡਾ.ਸੁਖਮੰਦਰ ਸਿੰਘ ਪੱਪੂ, ਸਟਿਫਨ ਸਿੱਧੂ, ਰਮਨਜੀਤ ਸਿੰਘ ਭੁੱਲਰ ਬੁੱਟਰ, ਨਰਿੰਦਰ ਕੌਰ, ਯੋਬਨਵੰਤ ਕੌਰ, ਜਸਪ੍ਰੀਤ ਕੌਰ ਲੋਪੋਂ ਅਤੇ ਸਮੂਹ ਸਟਾਫ ਵੱਲੋਂ ਖੂਨਦਾਨੀਆਂ ਦੇ ਲੈਬ ਟੈਸਟ ਕਰਕੇ ਖੂਨ ਦੀਆਂ ਯੂਨਿਟਾਂ ਪ੍ਰਾਪਤ ਕੀਤੀਆਂ ਗਈਆਂ। ਇਸ ਸ਼ੁਭ ਅਵਸਰ ਮੌਕੇ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾ ਦੇ ਸਟਾਫ , ਸੰਤ ਆਸ਼ਰਮ ਅਨੰਦਪੁਰ ਸਾਹਿਬ, ਸੰਤ ਆਸ਼ਰਮ ਨਾਨਕਸਰ ਤਖਤੂਪੁਰਾ, ਸੰਤ ਆਸ਼ਰਮ ਜਗਰਾਉਂ, ਸੰਤ ਆਸ਼ਰਮ ਜੰਗੀਆਣਾ ਦੀਆਂ ਸੰਗਤਾਂ ਤੋਂ ਇਲਾਵਾ ਸ੍ਰ. ਭਗੀਰਥ ਸਿੰਘ ਲੋਪੋ ਸਾਬਕਾ ਓ.ਐਸ.ਡੀ ਉੱਪ ਮੁੱਖ ਮੰਤਰੀ ਪੰਜਾਬ, ਗੁਰਬਿੰਦਰ ਸਿੰਘ ਚੁੱਘਾ ਅਸਟ੍ਰੇਲੀਅਨ, ਮਨਪ੍ਰੀਤ ਸਿੰਘ ਮੰਤਰੀ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਭੋਲਾ ਸਿੰਘ, ਹਰਦਿੱਤ ਸਿੰਘ, ਬਲਵਿੰਦਰ ਸਿੰਘ, ਮਾਸਟਰ ਜਸਵਿੰਦਰ ਸਿੰਘ, ਗੁਰਚਰਨ ਸਿੰਘ ਲੋਪੋਂ, ਬਲਦੇਵ ਸਿੰਘ, ਲੋਪੋ ਸੰਪਰਦਾਇ ਦੇ ਮੀਡੀਆ ਇੰਚਾਰਚ ਇੰਦਰਜੀਤ ਦੇਵਗਨ, ਮੱਖਣ ਸਿੰਘ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਅਮਰਜੀਤ ਸਿੰਘ ਕਾਲਾ, ਤਰਸੇਮ ਸਿੰਘ ਸੇਮਾ, ਬੀਬੀ ਕਰਮਜੀਤ ਕੌਰ,ਹਰਪ੍ਰੀਤ ਕੌਰ ਚੁੱਘਾ ਅਸਟ੍ਰੇਲੀਅਨ ਰਘਵੀਰ ਸਿੰਘ, ਸਾਜਨ ਸਟੂਡਿਓ ਲੋਪੋ, ਮੰਦਰ ਲੋਪੋ, ਨੇ ਹਾਜ਼ਰੀ ਲਗਵਾਈ। ਇਸ ਮੌਕੇ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਸੇਵਕਾਂ ਵੱਲੋਂ ਸੰਤ ਆਸ਼ਰਮ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਵੀ ਲਗਾਏ ਗਏ ਅਤੇ ਸੰਤ ਆਸ਼ਰਮ ਵੱਲੋਂ ਖੂਨਦਾਨੀਆਂ ਨੂੰ ਪੌਦੇ ਵੰਡੇ ਵੀ ਗਏ।