ਵਿਧਾਇਕ ਡਾ: ਹਰਜੋਤ ਅਤੇ ਮੇਅਰ ਅਕਸ਼ਿਤ ਜੈਨ ਨੇ ਕੌਂਸਲਰਾਂ ਦਾ ਮਰਨ ਵਰਤ ਤੁੜਵਾਇਆ
ਮੋਗਾ, 12 ਜੁਲਾਈ (ਜਸ਼ਨ): -ਮੋਗਾ ਸ਼ਹਿਰ ਵਿੱਚ ਰੁੱਕੇ ਹੋਏ ਵਿਕਾਸ ਦੇ ਕੰਮਾਂ ਨੂੰ ਲੈ ਕੇ ਕੌਂਸਲਰਾਂ ਵੱਲੋਂ ਤਕਰੀਬਨ ਇਕ ਮਹੀਨੇ ਤੋਂ ਸ਼ੁਰੂ ਕੀਤੀ ਭੁੱਖ ਹੜਤਾਲ ਅਤੇ ਮਰਨ ਵਰਤ ਨੂੰ ਅੱਜ ਦੇਰ ਸ਼ਾਮ ਵਿਧਾਇਕ ਡਾ: ਹਰਜੋਤ ਕਮਲ ਅਤੇ ਮੇਅਰ ਅਕਸ਼ਿਤ ਜੈਨ ਨੇ ਫਲਾਂ ਦਾ ਰਸ ਪਿਲਾ ਕੇ ਤੁੜਵਾਇਆ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ,ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,ਕੌਂਸਲਰ ਨਰਿੰਦਰਪਾਲ ਸਿੰਘ ਸਿੱਧਨੂੰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ । ਇਸ ਮੌਕੇ ਡਾ: ਹਰਜੋਤ ਕਮਲ ,ਭਾਜਪਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਅਤੇ ਕੌਂਸਲਰ ਦੀਪਇੰਦਰ ਸਿੰਘ ਸੰਧੂ ਨੇ ਦੱਸਿਆ ਕਿ ਮਰਨ ਵਰਤ ’ਤੇ ਬੈਠੇ ਕੌਂਸਲਰਾਂ ਦੀਆਂ ਮੰਗਾਂ ਪ੍ਰਵਾਨ ਹੋ ਗਈਆਂ ਹਨ ਅਤੇ ਨਗਰ ਨਿਗਮ ਦੀ ਹਾੳੂਸ ਦੀ ਮੀਟਿੰਗ 19 ਜੁਲਾਈ ਨੂੰ ਹੋਵੇਗੀ ਜਿਸ ਲਈ ਕੱਲ ਨੂੰ ਏਜੰਡਾ ਜਾਰੀ ਕਰ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਵਾਅਦੇ ਮੁਤਾਬਕ ਹੁਣ ਨਗਰ ਨਿਗਮ ਦੀ ਮੀਟਿੰਗ ਹਰ ਮਹੀਨੇ ਹੋਇਆ ਕਰੇਗੀ । ਕੌਂਸਲਰਾਂ ਦੇ ਧਰਨੇ ਦੀ ਸਮਾਪਤੀ ਉਪਰੰਤ ਮੋਗਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ ਪਰ ਦੇਖਣਾ ਇਹ ਹੋਵੇਗਾ ਕਿ ਵਿਕਾਸ ਕਾਰਜ ਸੱਚਮੁੱਚ ਸ਼ੁਰੂ ਹੰੁਦੇ ਹਨ ਜਾਂ ਫਿਰ ਪਹਿਲਾਂ ਦੀ ਤਰਾਂ ਕੌਂਸਲਰ ਵੀ ਨਿੱਜੀ ਹਿਤਾਂ ਨੂੰ ਪਹਿਲ ਦਿੰਦੇ ਨੇ। ਇਸ ਮੌਕੇ ਪ੍ਰੇਮ ਚੰਦ ਚੱਕੀ ਵਾਲਾ, ਛਿੰਦਰ ਕਾਲਾ, ਸੁਰਿੰਦਰ ਕਾਲਾ, ਰਾਕੇਸ਼ ਬਜਾਜ, ਕਾਲਾ ਸਿੰਘ ਵਿੱਕੀ ਸਰਪੰਚ ਵਾਰਡ ਨੰਬਰ 1, ਗੁਰਵਿੰਦਰ ਬਬਲੂ, ਵਨੀਤ ਚੋਪੜਾ, ਛਿੰਦਰ ਗਿੱਲ, ਬਿੱਟੂ ਗਿੱਲ, ਜਗਤਾਰ ਸਿੰਘ, ਅਭਿਨਵ ਸਿੰਗਲਾ, ਗੋਵਰਧਨ ਪੋਪਲੀ, ਅਮਰਜੀਤ ਚੇਅਰਮੈਨ, ਵਿਨੈ ਸ਼ਰਮਾ, ਭਜਨ ਸਿਤਾਰਾ, ਪਰਵੀਨ ਪੀਨਾ, ਹਰਦੇਵ ਸਿੰਘ ਗਿੱਲ, ਨਰਿੰਦਰ ਬਾਲੀ, ਰਾਮ ਸਰੂਪ ਕਾਲਾ, ਚਰਨਜੀਤ ਦੁੱਨੇਕੇ, ਅਨਿਲ ਬਾਂਸਲ, ਚਰਨਜੀਤ ਝੰਡੇਆਣਾ ਆਦਿ ਹਾਜ਼ਰ ਸਨ।