ਹੇਮਕੁੰਟ ਵਲੰਟੀਅਰਜ਼ ਨੇ ਮਨਾਇਆ ਵਿਸ਼ਵ ਆਬਾਦੀ ਦਿਵਸ

ਕੋਟ ਈਸੇ ਖ਼ਾਂ,12 ਜੁਲਾਈ (ਜਸ਼ਨ)-ਕੋਟਈਸੇ ਖਾਂ ਦੇ ਹੇਮਕੁੰਟ ਸਕੂਲ ਵਿਖੇ 50 ਵਲੰਟੀਅਰਜ਼ ਨੇ ਵਿਸ਼ਵ ਆਬਾਦੀ ਦਿਵਸ ਮਨਾਇਆ। ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਵਿਚ ਹੋਏ ਪ੍ਰੋਗਰਾਮ ਦੀ ਸ਼ੁੁਰੂਆਤ ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ  ਨੇ ਕੀਤੀ । ਇਸ ਮੌਕੇ ਸ: ਸੰਧੂ ਨੇ ਆਬਾਦੀ ਵੱਧਣ ਦੇ ਨੁਕਸਾਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਆਬਾਦੀ ਵੱਧਣ ਨਾਲ ਜ਼ਮੀਨ ਘੱਟ ਰਹੀ ਹੈ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ । ਉਹਨਾਂ ਕਿਹਾ ਕਿ ਆਬਾਦੀ ਵੱਧਣ ਨਾਲ ਬੇਰੋਜ਼ਗਾਰੀ ਵਿਚ ਦਿਨੋਂ ਦਿਨ ਵਾਧਾ ਹੋਣ ਕਾਰਨ ਗੁੰਡਾਗਰਦੀ ਅਤੇ ਨਸ਼ਾਖੋਰੀ ਵੱਧ ਰਹੇ ਹਨ। ਉਹਨਾਂ ਨੇ ਵਲੰਟੀਅਰਜ਼ ਦੱਸਿਆ ਕਿ ਵੱਧਦੀ ਜਨਸੰਖਿਆ ’ਤੇ ਨਿਯੰਤਰਣ ਰੱਖਣਾਂ ਸਮੇਂ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ  ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਾਵੇ।ਇਸ ਮੌਕੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵੀ ਵਲੰਟੀਅਰਜ਼ ਨੂੰ ਆਪਣੇ ਸਮਾਜ, ਪਿੰਡਾਂ ਅਤੇ ਸ਼ਹਿਰਾ ਵਿੱਚ ਆਬਾਦੀ ਨੂੰ ਕੰਟਰੋਲ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਪਿ੍ਰੰਸੀਪਲ ਮੈਡਮ ਨਮਰਤਾ ਭੱਲਾ, ਪ੍ਰੋਗਰਾਮ ਅਫਸਰ ਕੁਲਦੀਪ ਰਾਏ, ਜਸਪਾਲ ਸਿੰਘ ਅਤੇ ਰੇਨੂੰ ਮੈਡਮ ਸ਼ਾਮਿਲ ਸਨ।