ਅਮਰਨਾਥ ਯਾਤਰਾਂ ਦੇ ਸਬੰਧ ਵਿੱਚ ਮੋਗਾ ਰੇਲਵੇ ਸਟੇਸਨ ਤੇ ਪੁਲਿਸ ਨੇ ਕੀਤੀ ਚੈਕਿੰਗ

ਮੋਗਾ,12 ਜੁਲਾਈ (ਸਰਬਜੀਤ ਰੌਲੀ)- ਅਮਰ ਨਾਥ ਦੀ ਯਾਤਰਾ ਤੇ ਗਏ ਸ਼ਰਧਾਲੂਆਂ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਰਾਜਦੀਪ ਸਿੰਘ ਦੀਆ ਹਦਾਇਤਾ ਤੇ ਚੱਲਦਿਆਂ ਅੱਜ ਥਾਣਾ ਸਿਟੀ ਸਾੳੂਥ ਦੇ ਮੁੱਖ ਅਫਸਰ ਸ:ਦਿਲਬਾਗ ਸਿੰਘ ਨੇ ਪੁਲਿਸ ਪਾਰਟੀ ਨਾਲ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਯਾਤਰੀਆ ਦੇ ਸਮਾਨ,ਬੈਗ ਆਦਿ ਦੀ ਚੈਕਿੰਗ ਕੀਤੀ। ਇਸ ਮੌਕੇ ਉਹਨਾਂ ਰੇਲ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਕੇ ਉਹ ਆਪਣੇ ਸਮਾਨ ਬੈਗ ਆਦਿ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਜੇਕਰ ਕੋਈ ਅਗਿਆਤ ਚੀਜ ਪਈ ਨਜ਼ਰ ਆਉਂਦੀ  ਹੈ ਤਾਂ ਉਸ ਬਾਰੇ ਤਰੁੰਤ ਪੁਲਿਸ ਨੂੰ ਸੂਚਿਤ ਕਰੋ ਤਾਂ ਜੋ ਕੋਈ ਘਟਨਾ ਨਾ ਵਾਪਰੇ । ਉਹਨਾਂ ਗਲਤ ਅਨਸਰਾਂ ਨੂੰ ਤਾੜਨਾ ਕਰਦਿਆ ਕਿਹਾ ਕੇ ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਏ ਐਸ ਆਈ ਗੁਰਮੇਲ ਸਿੰਘ,ਜਗਸੀਰ ਸਿੰਘ,ਤੀਰਥ ਸਿੰਘ ਲਾਡੀ,ਲੇਡੀ ਕਾਸਟੇਬਲ ਗੁਰਜੀਤ ਕੌਰ ਆਦਿ ਨੇ ਯਾਤਰੀਆ ਦੇ ਸਮਾਨ ਦੀ ਚੈਕਿੰਗ ਕੀਤੀ।