ਸੀਨੀਅਰ ਸੈਕੰਡਰੀ ਸਕੂਲ ਕਪੂਰੇ ਦੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਮੋਗਾ,12 ਮਈ (ਸਰਬਜੀਤ ਰੌਲੀ)- ਇੱਥੋ ਨਜ਼ਦੀਕ ਪਿੰਡ ਕਪੂਰੇ ਵਿਖੇ ਅਮਰ ਸਿੰਘ ਵੈਲਫੇਅਰ ਕਲੱਬ ਵਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅੱਜ ਸ਼ਹੀਦ ਹੌਲਦਾਰ ਅਵਤਾਰ ਸਿੰਘ ਸੀਨੀ ਸਕੈਡਰੀ ਸਕੂਲ ਕਪੂਰੇ ਦੇ ਸਾਲ 2016-2017 ਦੀਆਂ ਪ੍ਰੀਖਿਆ ਵਿੱਚੋਂ 60% ਤੋਂ ਉੱਪਰ ਅੰਕ ਪ੍ਰਪਾਤ ਕਰਕੇ ਸਕੂਲ ਅਤੇ ਪਿੰਡ ਦਾ ਨਾ ਚਮਕਾਉਣ ਵਾਲੇ ਵਿਦਿਆਰਥੀਆਂ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਪਿ੍ਰਸੀਪਲ ਮੈਡਮ ਹਰਲਿਵਲੀਨ ਕੌਰ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕੇ ਅਮਰ ਸਿੰਘ ਵੈਲਫੇਅਰ ਕਲੱਬ ਅਤੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਹੋਣਹਾਰ ਬੱਚਿਆਂ ਵਿਚ ਉਤਸ਼ਾਹ ਵਧੇਗਾ ਅਤੇ ਉਹਨਾਂ ਨੂੰ ਮਿਲ। ਸਨਮਾਨ ਨਾਲ ਬੱਚੇ ਹੋਰ ਉਤਸ਼ਾਹ ਨਾਲ ਪੜਣਗੇ। ਉਹਨਾਂ ਕਿਹਾ ਕੇ ਸਕੂਲ ਦੇ ਮਿਹਨਤੀ ਸਟਾਫ ਦੀ ਬਦੌਲਤ ਇਸ ਵਾਰ ਸਕੂਲ ਦਾ ਨਤੀਜਾ ਸੋ ਪ੍ਰਤੀਸ਼ਤ ਆਇਆ ਹੈ ਉਥੇ ਸਕੂਲ ਸਫਾਈ ਪੱਖੋ ਵੀ ਪੂਰੇ ਜ਼ਿਲੇੇ ਵਿੱਚੋਂ ਪਹਿਲੇ ਨੰਬਰ ਤੇ ਹੈ। ਇਸ ਮੌਕੇ ਸੰਬੋਧਨ ਕਰਦਿਆਂ ਅਮਰ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਸੋਹਣ ਸਿੰਘ ਕਿਹਾ ਕੇ ਕਲੱਬ ਵਲਂੋ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਅੱਜ 6 ਵੀਂ ਤੋਂ 12ਵੀਂ ਕਲਾਸ ਵਿੱਚ ਫਸਟ ਸੈਕਡ ਆਉਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਤੇ ਸਕੂਲ ਕਿੱਟਾ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕੇ ਉਹ ਮਹੀਨੇ ਵਿੱਚ ਇਕ ਵਾਰ ਸਕੂਲ ਆ ਕੇ ਬੱਚਿਆਂ ਦੀ ਪੜਾਈ ਵਾਰੇ ਜਾਣਕਾਰੀ ਹਾਸਲ ਕਰਨ ਤੇ ਬੱਚਿਆਂ ਦੀ ਪੜਾਈ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਹੀ ਬੱਚੇ ਵਧੀਆ ਪੁਜੀਸ਼ਨਾ ਹਾਸਲ ਕਰ ਸਕਣਗੇ। ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਛੇਤੀ ਹੀ 12ਵੀ ਕਲਾਸ ਦੇ ਬੱਚਿਆਂ ਨੂੰ ਫਰੀ ਆਈਲੈਟਸ ਦੀ ਕੋਚਿੰਗ ਕਰਵਾਉਣ ਕਲਾਸਾਂ ਸੁਰੂ ਕੀਤੀਆ ਜਾਣਗੀਆਂ। ਉਨਾ ਕਿਹਾ ਕੇ ਇਸ ਸਕੂਲ ਨੂੰ ਪ੍ਰਾਈਵੇਟ ਸਕੂਲ ਤੋ ਵੀ ਵਧੀਆ ਬਣਾਇਆ ਜਾਵੇਗਾ ਤੇ ਸਾਰੀਆਂ ਸਹੂਲਤਾ ਮਹੁੱਈ ਕਰਵਾਈਆ ਜਾਣਗੀਆ । ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਤੋਂ ਜੋ ਬੱਚਿਆਂ ਨੂੰ ਘੱਟ ਖਰਚੇ ਵਿੱਚ ਵਧੀਆ ਪੜਾਈ ਕਰਵਾਈ ਜਾ ਸਕੇ। ਇਸ ਮੌਕੇ ਉਹਨਾਂ ਸਮੂਹ ਐਨ ਆਰ ਆਈ ਵੀਰਾ ਦਾ ਧੰਨਵਾਦ ਕੀਤਾ। ਇਸ ਮੌਕੇ ਪਿ੍ਰਸੀਪਲ ਹਰਲਿਵਲੀਨ ਕੌਰ,ਗੁਰਦਿੱਤ ਸਿੰਘ,ਰਾਜ ਕੁਮਾਰ, ਕੁਲਦੀਪ ਸਿੰਘ,ਬੂਟਾ ਸਿੰਘ,ਜਸਵੀਰ ਸਿੰਘ,ਇਕਬਾਲ ਸਿੰਘ,ਹਰਜਿੰਦਰਪਾਲ ਸਿੰਘ,ਹਰਪ੍ਰੀਤ ਸਿੰਘ,ਜਗਦੀਸ ਸਿੰਘ,ਇੰਦਰਪਾਲ ਸਿੰਘ,ਮੈਡਮ ਰਾਜਵੰਤ ਕੌਰ,ਬਲਵੰਤ ਕੌਰ,ਰਸਮੀ ਰਾਣੀ,ਪੂਨਮ ਲਤਾ,ਰਣਦੀਪ ਕੌਰ,ਹਰਮੀਤ ਕੌਰ ਸਾਰੇ ਸਕੂਲ ਟੀਚਰਾਂ ਨੇ ਸਮੂਹ ਕਲੱਬ ਮੈਬਰਾਂ ਦਾ ਧੰਨਵਾਦ ਕੀਤਾ।