ਲਾਈਨਜ਼ ਕਲੱਬ ਮੋਗਾ ਸੈਂਟਰਲ ਵੱਲੋਂ ਵਣ ਮਹਾ ਉਤਸਵ ਮਨਾਇਆ ਗਿਆ

ਮੋਗਾ,12 ਜੁਲਾਈ (ਜਸ਼ਨ)-ਲਾਈਨਜ਼ ਕਲੱਬ ਮੋਗਾ ਸੈਂਟਰਲ ਵੱਲੋਂ ਪਿੰਡ ਡਗਰੂ ਨੇੜੇ ਬਰਿੱਕ ਇੰਡਸਟਰੀ ਵਿਖੇ ਵਣ ਮਹਾ ਉਤਸਵ ਮਨਾਇਆ ਗਿਆ। ਇਸ ਮੌਕੇ ਕਲੱਬ ਵੱਲੋਂ 50 ਦੇ ਕਰੀਬ ਨਿੰਮ ਦੇ ਪੌਦੇ ਲਗਾਏ ਗਏ। ਪ੍ਰੌਜੈਕਟ ਚੇਅਰਮੈਨ ਅਤੇ ਬਰਿੱਕ ਸੈਟਰ ਦੇ ਮਾਲਕ ਲਾਈਨ ਨਵਜੀਵਨ ਗਰਗ ਨੇ ਕਿਹਾ ਕਿ ਉਹਨਾਂ ਜਿਹੜੇ ਪੌਦੇ ਅੱਜ ਲਗਾਏ ਹਨ ਉਹਨਾਂ ਦੀ ਦੇਖਭਾਲ ਵੀ ਉਹ ਪੂਰੀ ਤਨਦੇਹੀ ਨਾਲ ਕਰਨਗੇ ਤਾਂ ਕਿ ਇਹ ਪੌਦੇ ਰੁੱਖ ਬਣ ਸਕਣ। ਕਲੱਬ ਦੇ ਪ੍ਰਧਾਨ  ਰੋਹਿਤ ਗਰਗ ਅਤੇ ਸੈਕਟਰੀ ਐੱਸ ਕੇ ਬਾਂਸਲ ਨੇ ਪੌਦਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਲਾਈਨਜ਼ ਕਲੱਬ ਮੋਗਾ ਸੈਂਟਰਲ ਨੇ ਵਾਤਵਰਣ ਸਵੱਛਤਾ ਲਈ ਸਰਕਾਰੀ ਹਾਈ ਸਕੂਲ ਜਲਾਲਾਬਾਦ ਨੂੰ ਪਹਿਲਾਂ ਹੀ ਐਡਾਪਟ ਕੀਤਾ ਹੋਇਆ ਹੈ ਜਿੱਥੇ ਉਹਨਾਂ ਨੇ ਸਕੂਲ ਦੀ ਹਦੂਦ ਵਿਚ ਲੱਗੇ ਪੌਦਿਆਂ ਦੀ ਦੇਖ ਭਾਲ ਲਈ ਪੱਕੇ ਤੌਰ ’ਤੇ ਮਾਲੀ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਕਿ ਪੌਦਿਆਂ ਦੀ ਸਾਂਭ ਸੰਭਾਲ ਵਧੀਆ ਢੰਗ ਨਾਲ ਕੀਤੀ ਜਾ ਸਕੇ। ਇਸ ਮੌਕੇ ਮੱਖਣ ਲਾਲ ਗੋਇਲ,ਸ਼ਮੀ ਸਿੰਗਲਾ,ਸੁਰੇਸ਼ ਕੁਮਾਰ ਬਾਂਸਲ ,ਜਸਵਿੰਦਰ ਕੁਮਾਰ ,ਸਾਹਿਲ ਸਿੰਗਲਾ ਆਦਿ ਹਾਜ਼ਰ ਸਨ।