ਪੈਸੇ ਦੇ ਦੇਣ ਲੈਣ ਨੰੂ ਲੈ ਕੇ ਚੱਲੀ ਗੋਲੀ, ਇੱਕ ਗੰਭੀਰ ਜ਼ਖਮੀ

ਸਮਾਲਸਰ, 12 ਜੁਲਾਈ (ਜਸਵੰਤ ਗਿੱਲ) : ਬਾਘਾਪੁਰਾਣਾ ਕਸਬੇ ਦੇ ਪਿੰਡ ਮੌੜ ਨੌ ਅਬਾਦ ਵਿਖੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਵਿੱਚ ਚੱਲ ਗੋਲੀ ਕਾਰਨ ਇੱਕ ਵਿਅਕਤੀ ਦੇ ਜ਼ਖ਼ਮੀ ਹੋ ਗਿਆ।  ਜਾਣਕਾਰੀ ਅਨੁਸਾਰ ਅੰਗਰੇਜ ਸਿੰਘ ਉਰਫ ਪੀਲੂ ਪੁੱਤਰ ਬਚਿੱਤਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਅੰਗਰੇਜ ਸਿੰਘ ਪਿੰਡ ਦੀ ਸੱਥ ਵਿੱਚ ਸੱਤਾ ਸਿੰਘ ਪੁੱਤਰ ਸਰਦਾਰਾ ਸਿੰਘ ਨੰੂ ਪੈਸੇ ਦੇ ਲੈਣ ਦੇਣ ਕਰਕੇ ਕੁੱਟਮਾਰ ਰਹੇ ਸਨ ਇਸ ਸਬੰਧੀ ਜਦ ਸੱਤਾ ਸਿੰਘ ਦੇ ਪੁੱਤਰ ਤਾਜ ਸਿੰਘ ਨੰੂ ਪਤਾ ਲੱਗਾ ਤਾਂ ਉਹ ਆਪਣੇ ਘਰਂੋ ਆਪਣਾ ਲਾਇਸੰਸ ਪਿਸਤੌਲ ਲੈ ਕੇ ਕੁੱਟਮਾਰ ਵਾਲੀ ਜਗਾ ਪਹੁੰਚ ਗਿਆ ਜਿਥੇ ਉਸ ਨੇ ਗੁੱਸੇ ਵਿੱਚ ਆ ਕੇ ਅੰਗਰੇਜ ਸਿੰਘ ਅਤੇ ਗੁਰਪ੍ਰੀਤ ਸਿੰਘ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨਾਂ ਵਿੱਚੋ ਦੋ ਗੋਲੀਆਂ ਗੁਰਪ੍ਰੀਤ ਸਿੰਘ ਦੇ ਪੱਟ ਵਿੱਚ ਲੱਗੀਆਂ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਗੁਰਪ੍ਰੀਤ ਸਿੰਘ ਨੰੂ ਤੁਰੰਤ ਮੋਗਾ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੰੂ ਡਾਕਟਰਾਂ ਨੇ ਲੁਧਿਆਣਾ ਰੈਫਰ ਕਰ ਦਿੱਤਾ । ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਮਾਲਸਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।