ਵੱਧਦੀ ਆਬਾਦੀ ਚਿੰਤਾਂ ਦਾ ਵਿਸ਼ਾ-ਡਾ ਰੁਪਿੰਦਰ ਕੌਰ

ਮੋਗਾ,12 ਜੁਲਾਈ (ਜਸ਼ਨ)- ਵਿਸ਼ਵ ਆਬਾਦੀ ਦਿਵਸ ਮੌਕੇ ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਮੋਗਾ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਸਦਕਾ ਇਕ ਜ਼ਿਲਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਆਗਾਜ਼ ਕਰਦੇ ਹੋਏ ਅੰਮਿ੍ਰਤ ਸ਼ਰਮਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਦੇ ਹੋਏ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ। ਇਸ ਮੌਕੇ ਡਾ: ਰੁਪਿੰਦਰ ਕੌਰ ਗਿੱਲ ਜ਼ਿਲਾ ਪਰਿਵਾਰ ਅਤੇ ਭਲਾਈ ਅਫਸਰ ਮੋਗਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਵੱਧਦੀ ਆਬਾਦੀ ਚਿੰਤਾ ਦਾ ਵਿਸ਼ਾ ਹੈ ਕਿੳਂੁਕਿ ਵੱਧਦੀ ਆਬਾਦੀ ਦੇ ਨਾਲ ਸਮਾਜ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜਿਵੇ ਕਿ ਬੇਰਜੁਗਾਰੀ, ਅਤੇ ਆਰਥਿਕ ਅਤੇ ਸਮਾਜਿਕ ਸਰੋਕਾਰਾਂ ਵਿੱਚ ਗਿਰਾਵਟ ਅਤੇ ਹੋਰ ਸਮਾਜਿਕ ਕੁਰੀਤੀਆਂ ਵੱਧਦੀ ਆਬਾਦੀ ਦੀ ਹੀ ਦੇਣ ਹਨ। ਇਸ ਮੌਕੇ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਮੈਡਮ ਿਸ਼ਨਾ ਸ਼ਰਮਾ ਨੇ ਕਿਹਾ ਕਿ ਭਾਰਤ ਵੱਧਦੀ ਆਬਾਦੀ ਵਿੱਚ ਦੂਸਰੇ ਨੰਬਰ ਤੇ ਹੈ ਅਤੇ ਜੇਕਰ ਇਸੇ ਤਰਾ ਹੀ ਆਬਾਦੀ ਵੱਧਦੀ ਰਹੀ ਤਾਂ ਇਸਦੇ ਭਿਆਨਕ ਸਿੱਟੇ ਨਿਕਲ  ਸਕਦੇ ਹਨ ਇਸ ਲਈ ਜਾਗਰੂਕਤਾ ਹੀ ਵੱਧਦੀ ਆਬਾਦੀ ਨੂੰ ਰੋਕਣ ਦਾ ਇਕ ਵਿਸ਼ੇਸ ਯਤਨ ਹੈ। ਇਸ ਸਮੇ. ਸੈਮੀਨਾਰ ਵਿੱਚ ਵਿਸ਼ੇਸ ਤੌਰ ਤੇ ਭਾਗ ਲੈਣ ਲਈ ਪਹੁੰਚੇ ਸਾਂਝ ਕੇਦਰ ਮੋਗਾ ਇਚਾਰਜ਼ ਸਭ ਇਸਪੈਕਟਰ ਪੰਜਾਬ ਪੁਲਿਸ ਅਗਰੇਜ਼ ਕੌਰ ਨੇ ਆਪਣੇ ਵਿਚਾਰ ਰੱਖਦੇ ਹੋਏ ਲੜਕੀਆਂ ਦੇ ਅਧਿਕਾਰਾਂ ਅਤੇ ਪੰਜਾਬ ਪੁਲਿਸ ਵੱਲੋ. ਕੀਤੇ ਜਾ ਰਹੇ ਸਮਾਜਿਕ ਭਲਾਈ ਕੰਮਾਂ ਅਤੇ ਸਹੂਲਤਾਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਚਾਨਣਾ ਪਾਇਆ। ਸੈਮੀਨਾਰ ਦੌਰਾਨ ਕੁਲਦੀਪ ਸਿੰਘ ਐਨ ਜੀ  ਓ ਨੇ ਵੀ ਆਪਣੇ ਵਿਚਾਰ ਰੱਖੇ ਇਸ ਮੌਕੇ ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਦੇ ਪਿ੍ਰਸੀਪਲ ਮੈਡਮ ਰੁਪਿੰਦਰ ਕੌਰ ਨੇ ਅਤੇ ਹਾਜ਼ਰੀਨ ਵਿਦਿਆਰਥੀਆਂ ਨੇ ਅੱਜ ਸੈਮੀਨਾਰ ਤੋ ਭਰਪੂਰ ਜਾਣਕਾਰੀ ਹਾਸਿਲ ਕੀਤੀ।