ਚੇਅਰਮੈਨ ਦਵਿੰਦਰਪਾਲ ਸਿੰਘ ਮੀਡੀਆ ਵੇਵਜ਼ ਕਮਿੳੂਟੀਕੇਸ਼ਨ ਏ ਐੱਮ 1600 ਚੈਨਲ ਨਾਲ ਹੋਏ ਰੂ-ਬ-ਰੂ 

ਮੋਗਾ,12 ਜੁਲਾਈ (ਜਸ਼ਨ)- ਕਨੇਡਾ ਦੌਰੇ ’ਤੇ ਗਏ ਕੈਂਬਰਿੱਜ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਅੱਜ ਮੀਡੀਆ ਵੇਵਜ਼ ਕਮਿੳੂਟੀਕੇਸ਼ਨ ਏ ਐੱਮ 1600 ਚੈਨਲ ਦੇ ਰੂ-ਬ-ਰੂ ਹੋਏ । ਆਪਣੇ ਨਿੱਜੀ ਦੌਰੇ ’ਤੇ ਕਨੇਡਾ ਗਏ ਸਟੇਟ ਐਵਾਰਡੀ ਦਵਿੰਦਰਪਾਲ ਸਿੰਘ ਰਿੰਪੀ ਨਾਲ ਵੇਵਜ਼ ਕਮਿੳੂਟੀਕੇਸ਼ਨ ਰੇਡੀਓ ਚੈਨਲ ਵੱਲੋਂ ਸਿੱਧੀ ਗੱਲਬਾਤ ਕੀਤੀ ਗਈ। ਚੈਨਲ ਦੇ ਐਕਰ ਸ: ਅਮਰਜੀਤ ਸਿੰਘ ਅਤੇ ਕਨੇਡਾ ਦੇ ਲੋਕਾਂ ਨੇ ਦਵਿੰਦਰ ਪਾਲ ਸਿੰਘ ਤੋਂ ਪੰਜਾਬ ਦੀਆਂ ਸਿੱਖਿਆ ਨੀਤੀਆਂ ਅਤੇ ਪੰਜਾਬ ਅੰਦਰ ਨੌਜਵਾਨਾਂ ਦਾ ਨਸ਼ਿਆਂ ਦੀ ਗਿ੍ਰਫਤ ਵਿਚ ਆਉਣ ਵਰਗੇ ਗੰਭੀਰ ਮੱਸਲਿਆਂ ’ਤੇ ਚਰਚਾ ਕੀਤੀ ਅਤੇ ਦਵਿੰਦਰਪਾਲ ਸਿੰਘ ਵੱਲੋਂ ਵਧੀਆ ਅਤੇ ਸੰਖੇਪ ਵਿਚ ਇਹਨਾਂ ਭੱਖਵੇਂ ਮੱਸਲਿਆਂ ਦੇ ਢੁੱਕਵੇਂ ਜਵਾਬ ਦਿੱਤੇ ਗਏ। ਚਰਚਾ ਦੇ ਅੰਤ ਵਿਚ ਦਵਿੰਦਰਪਾਲ ਸਿੰਘ ਨੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਗਿ੍ਰਫਤ ਵਿਚ ਆ ਚੁੱਕੇ ਨੌਜਵਾਨਾਂ ਨੂੰ ਇਸ ਦਲਦਲ ਵਿਚੋਂ ਕੱਢਣ ਅਤੇ ਉਹਨਾਂ ਦੇ ਰਾਹ ਦਸੇਰੇ ਬਣਨ ਲਈ ਵਿਸ਼ੇਸ਼ ਉੱਦਮ ਕਰਨ । ਉਹਨਾਂ ਕਿਹਾ ਕਿ ਉਹ ਆਪਣੀ ਪੰਜਾਬ ਫੇਰੀ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਨੌਜਵਾਨਾਂ ਦੀ ਕਾਂੳੂਂਸਿਗ ਕਰਕੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨ ਤਾਂ ਕਿ ਇਹ ਨੌਜਵਾਨ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਿਚ ਆਪਣਾ ਯੋਗਦਾਨ ਪਾ  ਸਕਣ ।