ਅਮਰਨਾਥ ਯਾਤਰੀਆਂ ’ਤੇ ਅੱਤਵਾਦੀ ਹਮਲਾ ਨਿੰਦਣਯੋਗ ਘਟਨਾ-ਚੇਅਰਮੈਨ ਭਾਰਤੀ ਪੱਤੋਂ
ਨਿਹਾਲ ਸਿੰਘ ਵਾਲਾ,11 ਜੁਲਾਈ (ਮਨਪ੍ਰੀਤ ਸਿੰਘ)-ਬੀਤੇ ਕੱਲ ਜੰਮੂ ਕਸ਼ਮੀਰ ਦੇ ਜ਼ਿਲੇ ਅਨੰਤਨਾਗ ਵਿੱਚ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਨੂੰ ਢਾਲ ਬਣਾ ਕੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋਂ ਨੇ ਕਿਹਾ ਕਿ ਇਸ ਹਮਲੇ ਵਿੱਚ ਮਾਰੇ ਗਏ ਬੇਕਸੂਰ ਯਾਤਰੀਆਂ ਮੌਤ ਦੇ ਘਾਟ ਉਤਾਰਨ ਵਾਲੇ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠੀਆ ਜਾਵੇ ਤਾਂ ਜੋ ਅਜਿਹੇ ਬੁਜਦਿਲ ਕਤਲੋਗਾਰਦ ਕਰਨ ਵਾਲੇ ਦੋਸ਼ੀ ਅਜਿਹੀਆਂ ਘਟਨਾਵਾਂ ਨੂੰੂ ਮੁੜ ਤੋਂ ਨਾ ਦਹਰਾਉਣ। ਉਨਾਂ ਮੋਦੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਅਪਰਾਧੀਆਂ ਨੂੰ ਨੱਥ ਪਾਈ ਜਾ ਸਕੇ। ਇਸ ਮੌਕੇ ਉਨਾਂ ਮਾਰੇ ਗਏ ਯਾਤਰੀਆਂ ਦੀ ਆਤਮਾਂ ਦੀ ਸ਼ਾਂਤੀ ਲਈ ਦੋ ਮਿੰੰਟ ਦਾ ਮੋਨ ਧਾਰਨ ਕੀਤਾ। ਇਸ ਮੌਕੇ ਵਿਜੇ ਕੁਮਾਰ ਜੋਸ਼ੀ, ਜਸਪਤ ਰਾਏ, ਰਾਮਲਾਲ ਕਾਂਗੜ, ਬਲਜੀਤ ਜੋਸ਼ੀ, ਜੀਵਨ ਤਿਵਾੜੀ, ਰਾਜ ਕੁਮਾਰ, ਗੁਲਜੀਤ ਸਰਮਾ, ਹਰਵਿੰਦਰ ਸ਼ਰਮਾ, ਪ੍ਰਦੀਪ ਕੁਮਾਰ, ਪਰਮਜੀਤ ਸਰਮਾ, ਗੋਲਡੀ ਪੱਤੋਂ, ਸੂਬੇਦਾਰ ਰਾਮ ਸਰੂਪ ਲੋਪੋਂ, ਰੂਪ ਲਾਲ ਸੈਦੋਕੇ, ਪਰਮਜੀਤ ਕੁਮਾਰ ਸੈਦੋਕੇ, ਬਿੰਦਰ ਸਰਮਾ ਨੰਗਲ, ਰਮੇਸ਼ ਖੋਟੇ, ਅਮਰਜੀਤ ਖਾਈ, ਮੋਹਨ ਲਾਲ ਅਤੇ ਸਮੂਹ ਬ੍ਰਾਹਮਣ ਸਭਾ ਦੇ ਮੈਂਬਰ ਹਾਜ਼ਰ ਸਨ।