ਲਾਇਨ ਕੱਲਬ ਮੋਗਾ ਐਕਟਿਵ ਵੱਲੋਂ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਵਿਸ਼ਵ ਜਨਸੰਖਿਆ ਦਿਵਸ ਤੇ ਸੈਮੀਨਾਰ ਦਾ ਆਯੋਜਨ
ਮੋਗਾ, 11 ਜੁਲਾਈ (ਜਸ਼ਨ)-ਸ਼ਹਿਰ ਦੇ ਪ੍ਰਮੁੱਖ ਸਿੱਖਿਆ ਸੰਸਥਾ ਮਾੳੂਂਟ ਲਿਟਰਾ ਜ਼ੀ ਸਕੂਲ ਪੜਾਈ ਦੇ ਨਾਲ ਨਾਲ ਬੱਚਿਆਂ ਦੇ ਬਹੁਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਕੈਂਦਰਿਤ ਕਰਦਾ ਹੈ। ਇਹ ਸੰਸਥਾ ਬੱਚਿਆਂ ਨੂੰ ਸਮੇਂ ਸਮੇਂ ’ਤੇ ਸਮਾਜਿਕ ਵਿਸ਼ਿਆਂ ਤੋਂ ਵੀ ਜਾਗਰੂਕ ਕਰਦੀ ਰਹਿੰਦੀ ਹੈ। ਇਸੇ ਕੜੀ ਤਹਿਤ ਅੱਜ ਸਕੂਲ ਵਿਚ ਲਾਇਨ ਕੱਲਬ ਮੋਗਾ ਐਕਟਿਵ ਵੱਲੋਂ ਵਿਸ਼ਵ ਜਨਸੰਖਿਆ ਦਿਵਸ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਕੱਲਬ ਦੇ ਰਿਜ਼ਨ ਚੇਅਰਮੈਨ ਲਾਇਨ ਡਾ: ਪਵਨ ਗਰੋਵਰ ਤੇ ਪ੍ਰਧਾਨ ਲਾਇਨ ਅਨੁਜ ਗੁਪਤਾ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤੀ। ਇਸ ਮੌਕੇ ਡਾ:ਸੁਰਜੀਤ ਸਿੰਘ ਨੇ ਬੱਚਿਆਂ ਨੂੰ ਦਿਨੋਂ ਦਿਨ ਵੱਧ ਰਹੀ ਅਬਾਦੀ ਦੇ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ। ਉਹਨਾਂ ਦੱਸਿਆ ਕਿ ਭਾਰਤ ਅੱਜ ਵਿਸ਼ਵ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਬਣ ਚੁੱਕਿਆ ਹੈ ਜਿਸ ਕਾਰਨ ਭਾਰਤ ਆਪਣੇ ਲੋਕਾਂ ਨੂੰ ਅਨਾਜ ਮੁਹੱਈਆ ਨਹੀਂ ਕਰਵਾ ਪਾ ਰਿਹਾ ਅਤੇ ਦਿਨੋਂ ਦਿਨ ਭੁੱਖਮਰੀ ਕਾਰਨ ਮੌਤਾਂ ਵੀ ਹੋ ਰਹੀਆ ਹਨ। ਇਸ ਤੋਂ ਇਲਾਵਾ ਵੱਧ ਰਹੀ ਜਨਸੰਖਿਆ ਆਪਣੇ ਧਰਤੀ ਦੀ ਉਰਜਾ ਨੂੰ ਵੀ ਖਤਮ ਕਰ ਰਹੀ ਹੈ। ਇਸ ਮੌਕੇ ਸਕੂਲ ਵਿਚ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਦੁਆਰਾ ਬੱਚਿਆਂ ਨੂੰ ਵਧ ਰਹੀ ਜਨਸੰਖਿਆ ਦੇ ਹੋਣ ਵਾਲੇ ਨੁਕਸਾਨ ਸਬੰਧੀ ਜਾਣੰੂ ਕਰਵਾਇਆ ਗਿਆ। ਸਕੂਲੀ ਬੱਚਿਆਂ ਨੇ ਸਕਿੱਟਾਂ ਪੇਸ਼ ਕਰਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਲਾਇਨ ਕੱਲਬ ਮੋਗਾ ਦੇ ਰਿਜਨਲ ਚੇਅਰਮੈਨ ਲਾਇਨ ਡਾ. ਪਵਨ ਗਰੋਵਰ, ਪ੍ਰਧਾਨ ਲਾਇਨ ਅਨੁਜ ਗੁਪਤਾ ਨੇ ਕਿਹਾ ਕਿ ਕੱਲਬ ਦਾ ਮੁੱਖ ਮੰਤਵ ਸਮਾਜ ਭਲਾਈ ਦੇ ਕੰਮਾਂ ਵਿਚ ਵਧ-ਚੜ ਕੇ ਹਿੱਸਾ ਲੈਣਾ ਹੈ ਤੇ ਕੱਲਬ ਵੱਲੋਂ ਅਜਿਹੇ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਅੱਗੇ ਵੀ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਮਾੳੂਂਟ ਲਿਟਰਾ ਜੀ ਸਕੂਲ ਦੀ ਪਿ੍ਰੰਸੀਪਲ ਨਿਰਮਲ ਧਾਰੀ, ਲਾਇਨ ਅਨੁਜ ਗੁਪਤਾ, ਲਾਇਨ ਅਵਤਾਰ ਸਿੰਘ ਨੇ ਡਾ. ਸੁਰਜੀਤ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।