ਕਰਜ਼ੇ ਦੇ ਸਤਾਏ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਆਤਮ ਹੱਤਿਆ

ਅਜੀਤਵਾਲ ,11 ਜੁਲਾਈ (ਜਸ਼ਨ)-ਮੋਗਾ ਦੇ ਨਜ਼ਦੀਕੀ ਪਿੰਡ ਕੋਕਰੀ ਫੂਲਾ ਸਿੰਘ ਵਿਖੇ ਇੱਕ ਕਿਸਾਨ ਨੇ ਜ਼ਹਿਰਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ । ਬੀਤੇ ਕੱਲ ਉਹ ਆਪਣੀ ਮਾਰੂਤੀ ਕਾਰ ਤੇ ਅਜੀਤਵਾਲ ਤੋਂ ਆਪਣੇ ਪਿੰਡ ਕੋਕਰੀ ਫੂਲਾ ਸਿੰਘ ਨੂੰ ਆ ਰਿਹਾ ਸੀ, ਜਦ ਉਹ ਮਟਵਾਣੀ ਵਾਲੇ ਆਰੇ ਕੋਲ ਪੁਹੰਚਿਆ ਤਾਂ ਉਸ ਨੇ ਗੱਡੀ ਵਿਚ ਹੀ ਕੋਈ ਜ਼ਹਿਰੀਲੀ ਚੀਜ ਖਾ ਲਈ ਤੇ ਗੱਡੀ ਕੋਲੋਂ ਜਦ ਪਿੰਡ ਵਾਸੀ ਜਤਿੰਦਰ ਸਿੰਘ ਲੰਘਿਆ ਤਾਂ ਉਸ ਨੇ ਦੇਖਿਆ ਕਿ ਜਸਵੀਰ ਸਿੰਘ ਜੱਸੀ ਗੱਡੀ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ । ਜਸਵੀਰ ਸਿੰਘ ਨੂੰ ਪਹਿਲਾਂ ਅਜੀਤਵਾਲ ਵਿਖੇ ਇੱਕ ਪ੍ਰਾਇਵੇਟ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਡਾ.ਨੇ ਉਸ  ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੋਗਾ ਵਿਖੇ ਰੈਫਰ ਕਰ ਦਿੱਤਾ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮਿ੍ਰਤਕ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ 52 ਸਾਲਾ ਜਸਵੀਰ ਸਿੰਘ ਜੱਸੀ ਜਿਸ ਦੀ ਪਿਛਲੇ ਸਮੇਂ ਦੌਰਾਨ ਹੋਏ ਸੜਕ ਹਾਦਸੇ ’ਚ ਲੱਤ ਕੱਟੀ ਗਈ ਸੀ। ਉਸ ਕੋਲ ਸਿਰਫ 2 ਏਕੜ ਜ਼ਮੀਨ ਸੀ ਤੇ ਸਾਰੀ ਜ਼ਮੀਨ ਕਰਜੇ ’ਚ ਹੀ ਵਿੱਕ ਗਈ ਜਿਸ ਕਾਰਨ ਉਹ ਪਿਛਲੇ ਦਿਨਾਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ। ਥਾਣਾ ਅਜੀਤਵਾਲ ਦੀ ਪੁਲੀਸ ਨੇ ਜਸਵੀਰ ਸਿੰਘ ਜੱਸੀ ਦੀ ਪਤਨੀ ਗੁਰਮੀਤ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।