ਅਕਾਲੀ ਦਲ ਨਾਲ ਸਬੰਧਤ ਸੇਖਾ ਖੁਰਦ ਦੇ ਨੰਬਰਦਾਰ ਸਮੇਤ ਜੂਆ ਖੇਡਦੇ ਪੰਜ ਜਣੇ ਪੁਲਿਸ ਅੜਿਕੇ

ਸਮਾਲਸਰ, 10 ਜੁਲਾਈ (ਜਸਵੰਤ ਗਿੱਲ)- ਬੀਤੀ ਕੱਲ੍ਹ ਸ਼ਾਮ ਥਾਣਾ ਸਮਾਲਸਰ ਪੁਲਿਸ ਵੱਲੋਂ ਪਿੰਡ ਸੇਖਾ ਖੁਰਦ ਦੇ ਜੂਆ ਖੇਡਦੇ ਪੰਜ ਵਿਅਕਤੀ ਰੰਗੇ ਹੱਥੀਂ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਏਐਸਆਈ ਜਸਵੀਰ ਸਿੰਘ ਨੇ ਸਾਥੀਆਂ ਸਮੇਤ ਗੁਪਤ ਸੂਚਨਾ ਦੇ ਆਧਾਰ ‘ਤੇ ਸੇਖਾ ਖੁਰਦ ਦੀ ਮਜ੍ਹੱਬੀ ਸਿੱਖਾਂ ਵਾਲੀ ਧਰਮਸ਼ਾਲਾ ਵਿੱਚ ਰੇਡ ਕੀਤੀ ਅਤੇ ਮੌਕੇ ਪਰ ਬੂਟਾ ਸਿੰਘ ਪੁੱਤਰ ਤਾਰ ਸਿੰਘ, ਕੋਮਲ ਸਿੰਘ ਪੁੱਤਰ ਬਲਵਿੰਦਰ ਸਿੰਘ ਜੱਸਾ ਸਿੰਘ ਪੁੱਤਰ ਤਰਸੇਮ ਸਿੰਘ ਸਾਰੇ ਮਜਬ੍ਹੀ ਸਿੱਖ, ਹਰਜਿੰਦਰ ਸਿੰਘ ਪੁੱਤਰ ਗੁਰਦਿੱਤ ਸਿੰਘ, ਅਤੇ ਅਕਾਲੀ ਦਲ ਨਾਲ ਸਬੰਧਤ ਸੇਖਾ ਖੁਰਦ ਦੇ ਨੰਬਰਦਾਰ  ਬਲਤੇਜ ਸਿੰਘ ਪੁੱਤਰ ਚੰਦ ਸਿੰਘ ਸਾਬਕਾ ਸਰਪੰਚ ਨੂੰ  ਜੂਆ ਦੀ ਰਕਮ 4620 ਰੁਪਏ ਅਤੇ ਤਾਸ਼ ਦੇ 52 ਪੱਤਿਆ ਸਮੇਤ ਗਿ੍ਰਫਤਾਰ ਕਰਕੇ 13-3-67 ਜੂਆ ਐਕਟ ਤਹਿਤ ਮੁੱਕਦਮਾ ਨੰਬਰ 60 ਦਰਜ ਕਰ ਲਿਆ ਹੈ। ਪੁਲਿਸ ਆਪਣੀ ਅਗਲੀ ਕਾਰਵਾਈ ਕਰ ਰਹੀ ਹੈ।