ਮੀਰੀ ਪੀਰੀ ਦਿਵਸ ਨੂੰ ਸਮਰਪਿਤ 21 ਵਾਂ ਗੁਰਮਤਿ ਸਮਾਗਮ ਕਰਵਾਇਆ 

ਮੋਗਾ,10 ਜੁਲਾਈ (ਜਸ਼ਨ)- ਪ੍ਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ (ਰਜਿ)ਮੋਗਾ ਵੱਲੋਂ ਗੁ: ਬਾਬਾ ਕਿਸ਼ਨ ਸਿੰਘ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਅਤੇ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ 31 ਵਾਂ ਮਹੀਨਾਵਾਰ ਗੁਰਮਤਿ ਸਮਾਗਮ ਗੁ: ਬਾਬਾ ਕਿਸ਼ਨ ਸਿੰਘ ਵਿਖੇ ਕਰਵਾਇਆ ਗਿਆ । ਸਮਾਗਮ ਦੀ ਆਰੰਭਤਾ ਵਿਚ ਭਾਈ ਸੋਹਣ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਕੀਤੀ। ਇਸ ਸਮਾਗਮ ਵਿਚ ਭਾਈ ਧਰਮਵੀਰ ਸਿੰਘ ਵਿਸ਼ੇਸ਼ ਤੌਰ ’ਤੇ ਪਹੰੁਚੇ ਅਤੇ  ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨੂੰ ਨਿਹਾਲ ਕਰਦਿਆਂ ਦੱਸਿਆ ਕਿ ਜਦੋਂ ਪੰਜਵੇ ਪਾਤਸ਼ਾਹਿ ਦੀ ਸ਼ਹਾਦਤ ਹੋਈ  ਇਸ ਤੋਂ ਮਗਰੋਂ ਗੁਰਤਾਗੱਦੀ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਦਿੱਤੀ ਗਈ ਅਤੇ ਉਹਨਾਂ ਨੇ ਆਪਣੀ ਜਿੰਦਗੀ ਵਿਚ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸੰਗਤ ਨੂੰ ਉਪਦੇਸ਼ ਦਿੱਤਾ ਕਿ ਹਰੇਕ ਗੁਰਸਿੱਖ ਦਾ ਫਰਜ਼ ਹੈ ਉਹ ਰਾਜਨੀਤਕ ਖੇਤਰ ‘ਚ ਯੋਗਦਾਨ ਪਾਉਣ,ਪਰ ਧਰਮ ਨੂੰ ਇਸ ਤੋਂ ਉੱਪਰ ਰੱਖਿਆ ਜਾਵੇ । ਇਸ ਸਮਾਗਮ ਵਿਚ ਉਹਨਾਂ ਨੇ ਭਾਈ ਮਨੀ ਸਿੰਘ ਦੀ ਸ਼ਹਾਦਤ ਬਾਰੇ ਵੀ ਸੰਗਤਾਂ ਨੂੰ ਜਾਣੂੰ ਕਰਵਾਇਆ ਕਿ ਕਿਸ ਤਰਾਂ ਉਹਨਾਂ ਨੇ ਸਿੱਖ ਧਰਮ ਖਾਤਰ ਆਪਣੇ ਸਰੀਰ ਦੇ ਬੰਦ ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਹੈਪੀ ਅਤੇ ਅਮਰਜੀਤ ਸਿੰਘ ਭਰੀ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਸਮਾਗਮਾਂ ਵਿਚ ਪ੍ਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਮਿਸ਼ਨ ਪਟਿਆਲਾ ਵੱਲੋਂ ਬਿਲਕੁੱਲ ਨਿਸ਼ਕਾਮ ਕੀਰਤਨੀ ਜਥੇ ਆਉਂਦੇ ਹਨ। ਉਹਨਾਂ ਦੱਸਿਆ ਕਿ ਅਗਸਤ ਮਹੀਨੇ ਦਾ ਮਹੀਨਾਵਾਰ ਸਮਾਗਮ ਪਿੰਡ ਬੁੱਕਣਵਾਲਾ ਵਿਖੇ ਕਰਵਾਇਆ ਜਾਵੇਗਾ ਅਤੇ ਇਸ ਵਾਰ ਇਕ ਹਫਤੇ ਦਸਤਾਰ ਸਿਖਾਲਾਈ ਕੈਂਪ ਵੀ ਲਗਾਇਆ ਜਾਵੇਗਾ। ਇਸ ਸਮਾਗਮ ਵਿਚ ਅਮਰੀਕ ਸਿੰਘ ਆਰਸਨ ,ਕੁਲਵਿੰਦਰ ਸਿੰਘ ਸੋਨੂੰ ,ਬਲਜੀਤ ਸਿੰਘ ਖੀਵਾ ,ਰਛਪਾਲ ਸਿੰਘ,ਮਨਜੀਤ ਸਿੰਘ ਫੌਜੀ ,ਜਤਿੰਦਰਜੀਤ ਸਿੰਘ ਬਾਜਵਾ,ਗੁਰਮੇਲ ਸਿੰਘ,ਜਸਵਿੰਦਰ ਸਿੰਘ,ਏਮਨਦੀਪ ਸਿੰਘ,ਗੁਰਪ੍ਰੀਤ ਸਿੰਘ ਗੋਰਾ,ਹਰਪ੍ਰੀਤ ਸਿੰਘ ਹੈਪੀ ,ਦਲਜੀਤ ਸਿੰਘ ਗੋਲਡੀ,ਸ਼ਰਨਜੀਤ ਸਿੰਘ,ਪਰਮਜੀਤ ਸਿੰਘ ਪੰਮਾ,ਗੁਰਜੰਟ ਸਿੰਘ,ਅਮਨਜੀਤ ਸਿੰਘ ,ਜਸ਼ਨਦੀਪ ਸਿੰਘ,ਹਰਦਿਆਲ ਸਿੰਘ,ਮਨਜੀਤ ਸਿੰਘ ,ਹਰਭਜਨ ਸਿੰਘ । ਇਸ ਸਮਾਗਮ ਪਕੌੜਿਆਂ ਦੀ ਸੇਵਾ ਖਾਲਸਾ ਸੇਵਾ ਸੁਸਾਇਟੀ ,ਲੰਗਰ ਵਰਤਾਉਣ ਦੀ ਆਜ਼ਾਦ ਵੈਲਫੇਅਰ ਕਲੱਬ ਅਤੇ ਪਾਣੀ ਵਰਤਾਉਣ ਦੀ ਸੇਵਾ ਭਾਈ ਘੱਨਈਆ ਜਲ ਸੇਵਾ ਮੋਗਾ ਵੱਲੋਂ ਕੀਤੀ ਗਈ।