ਨਾਬਾਰਡ ਵੱਲੋਂ ‘ਜਲ ਹੀ ਜੀਵਨ ਹੈ‘ ਮੁਹਿੰਮ ਤਹਿਤ ਵਰਕਸ਼ਾਪ ਲਗਾਈ
ਮੋਗਾ 10 ਜੁਲਾਈ(ਜਸ਼ਨ)-ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਨੇ ਅਭੀਵਿਅਕਤੀ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪਾਣੀ ਜਾਗਰੂਕਤਾ ਅਭਿਆਨ ਜਲ ਹੀ ਜੀਵਨ ਹੈ ਤਹਿਤ ਹੋਟਲ ਤਾਜ ਮੋਗਾ ਵਿੱਚ ਸਮਾਪਤੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਮੋਗਾ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਿ੍ਰਸ਼ੀ ਜਲ ਦੂਤ ਜਿਨਾਂ ਵੱਲੋ ਮੋਗਾ ਦੇ ਵੱਖ-ਵੱਖ ਪਿੰਡਾਂ ‘ਚ ਪਾਣੀ ਜਾਗਰੂਕਤਾ ਅਭਿਆਨ ਤਹਿਤ ਕੈਂਪ ਲਗਾਏ ਸਨ ਨੇ ਸ਼ਮੂਲਤੀਅਤ ਕੀਤੀ। ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਸ੍ਰੀ. ਰਜੇਸ਼ ਤਿ੍ਰਪਾਠੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨਾਂ ਨੇ ਪ੍ਰਸ਼ਾਸਨ ਵੱਲੋ ਪੂਰਣ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਉਨਾਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਸ੍ਰੀ. ਨਰਿੰਦਰ ਕੁਮਾਰ ਜਿਲਾ ਵਿਕਾਸ ਪ੍ਰਬੰਧਕ ਨਾਬਾਰਡ, ਸੁਮਨ ਕੁਮਾਰ ਏ.ਜੀ.ਐਮ ਨਾਬਾਰਡ ਚੰਡੀਗੜ, ਸਵਰਨਜੀਤ ਸਿੰਘ ਗਿੱਲ ਲੀਡ ਬੈਂਕ ਮੈਨੇਜਰ ਮੋਗਾ, ਐਨ.ਐਸ.ਗਿੱਲ ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ, ਇੰਜੀ: ਰਾਜ ਕੁਮਾਰ ਐਸ.ਡੀ.ਓ ਮਿੱਟੀ ਅਤੇ ਜਲ ਸੰਭਾਲ ਵਿਭਾਗ, ਸਲਿੰਦਰ ਕੁਮਾਰ ਸਿੰਘ, ਮੁੱਖ ਪ੍ਰਬੰਧਕ ਅਭੀਵਿਅਕਤੀ ਫ਼ਾਊਂਡੇਸ਼ਨ, ਅੰਮਿ੍ਰਤਪਾਲ ਸਿੰਘ, ਰੀਜ਼ਨਲ ਡਾਇਰੈਕਟਰ ਪੰਜਾਬ, ਆਰ.ਐਸ.ਵਾਲੀਆ, ਐਜ਼.ਐਲ.ਸੀ. ਕਾਊਂਸਲਰ, ਮੈਡਮ ਜੋਤੀ ਗੌਰ ਐਚ.ਆਰ ਮੈਨੇਜਰ ਸੀ ਈ ਈ ਉਚੇਚੇ ਤੌਰ 0ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ. ਨਰਿੰਦਰ ਕੁਮਾਰ ਜ਼ਿਲਾ ਵਿਕਾਸ ਪ੍ਰਬੰਧਕ ਨਾਬਾਰਡ ਮੋਗਾ ਵੱਲੋਂ ਕੀਤੀ ਗਈ ਅਤੇ ਇਸ ਮੁਹਿੰਮ ਬਾਰੇੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਮੋਗਾ ਜਿਲੇ ਦੇ 250 ਪਿੰਡਾਂ ਵਿੱਚ ਇਹ ਕੈਂਪ ਲਗਾਏ ਗਏ,ਜਿਸ ਤਹਿਤ ਪਿੰਡ-ਪਿੰਡ ਵਿੱਚ ਜਾ ਕੇ ਲੋਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਕੇ ਪਾਣੀ ਦੀ ਬੱਚਤ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਉਪਰੰਤ ਸੁਮਨ ਕੁਮਾਰ ਏ.ਜੀ.ਐਮ ਨਾਬਾਰਡ ਚੰਡੀਗੜ ਨੇ ਦੱਸਿਆ ਕਿ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਨੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪਾਣੀ ਦੇ ਬਚਾਅ ਤੇੇ ਪ੍ਰਬੰਧਨ ਤੇ ਜਲ ਜੀਵਨ ਸਬੰਧੀ ਰਾਸ਼ਟਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਨਾਬਾਰਡ ਨੇ ਇਸ ਮੁਹਿੰਮ ਅਧੀਨ ਪੂਰੇ ਦੇਸ਼ ਵਿੱਚ ਨੂੰ ਲੱਖ ਤੋਂ ਵੱਧ ਪਿੰਡਾਂ ਲਈ ਯੋਜਨਾ ਬਣਾਈ ਹੈ। ਪੰਜਾਬ ਵਿੱਚ ਇਸ ਮੁਹਿੰਮ ਵਿੱਚ ਸੀ ਈ ਈ (ਸੈਂਟਰ ਫ਼ਾਰ ਐਨਵਾਇਰਮੈਂਟਲ ਐਜੂਕੇਸ਼ਨ) ਅਹਿਮਦਾਬਾਦ ਦੁਆਰਾ ਸਿਖਲਾਈ ਪ੍ਰਾਪਤ ਮਾਸਟਰ ਟ੍ਰੇਨਰਜ਼ ਦੀ ਸਹਾਇਤਾ ਨਾਲ ਆਈ ਈ ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਤਕਨੀਕਾਂ ਦੀ ਵਰਤੋਂ ਨਾਲ ਰਾਜ ਵਿੱਚ 5 ਹਜ਼ਾਰ ਪਿੰਡਾਂ ਨੂੰ ਪਾਣੀ ਦੀ ਸੰਭਾਲ ਦਾ ਸੰਦੇਸ਼ ਫ਼ੈਲਾਉਣ ਦੀ ਤਜਵੀਜ਼ ਹੈ। ਪ੍ਰੋਗਰਾਮ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਵੱਲੋ ਪਾਣੀ ਬਚਾਉਣ ਬਾਰੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇੇ ਗਏ। ਸੰਸਥਾ ਦੇ 20 ਜਲਦੂਤਾਂ ਵੱਲਂੋ ਇਸੇ ਪ੍ਰੋਗਰਾਮ ਦੇ ਤਹਿਤ ਮੋਗਾ ਜਿਲੇ ਦੇ 250 ਪਿੰਡਾਂ ਵਿੱਚ ਇਹ ਕੈਂਪ ਲਗਾਏ ਗਏ ਸਨ।