ਪੰਜਾਬੀ ਲੋਕ ਗਾਇਕ ਜਗਤਾਰ ਬੀ ਦੇ ਗੀਤ ‘ਹੌਲੀ ਹੌਲੀ ਪਿਆਰ ਨੂੰ ਮਿਲਿਆਂ ਵੱਡਾ ਹੁੰਗਾਰਾ
ਬੱਧਨੀ ਕਲਾਂ , 10 ਜੁਲਾਈ (ਚਮਕੌਰ ਸਿੰਘ ਲੋਪੋਂ)-ਪੰਜਾਬੀ ਲੋਕ ਗਾਇਕ ਜਗਤਾਰ ਬੀ ਨੇ ਜਿਥੇ ਲੰਬਾ ਸਮਾਂ ਪੰਜਾਬੀ ਗਾਇਕੀ ਦੇ ਥੰਮ ਅਤੇ ਉਚੀਆਂ ਸੁਰਾਂ ਦੇ ਮਾਲਕ ਲਾਭ ਹੀਰਾ ਨੂੰ ਗੁਰੂ ਧਾਰਿਆ ਉਥੇ ਉਨਾਂ ਤੋਂ ਸੰਗੀਤ ਦੀਆਂ ਬਰੀਕੀਆਂ ਹਾਸਲ ਕੀਤੀਆਂ ਅਤੇ ਲਗਾਤਾਰ ਅਖਾੜੇ, ਮੇਲੇ ਜਿਥੇ ਦਰਸ਼ਕਾ ਲਈ ਖਿਚ ਦਾ ਕੇਂਦਰ ਹੁੰਦੇ ਸਨ ਉਥੇ ਲਾਭ ਹੀਰੇ ਤੋਂ ਪਹਿਲਾਂ ਨੌਜਵਾਨ ਜਗਤਾਰ ਬੀ ਤੋਂ ਜਰੂਰ ਗੀਤ ਸੁਣਦੇ ਅਤੇ ਇਸ ਗਾਇਕੀ ਦੇ ਬੂਟੇ ਨੂੰ ਉਸ ਸਮੇਂ ਬੂਰ ਪੈਦਾ ਨਜ਼ਰ ਆਇਆ ਜਦੋਂ ਅਸਰ ਰਿਕਾਰਡ ਕੰਪਨੀ ਦੇ ਮਾਲਕ ਸੁੱਖ ਧਾਲੀਵਾਲ ਅਤੇ ਕਾਲਾ ਯੂ.ਐਸ.ਏ ਦੀ ਪਾਰਖੀ ਨਜ਼ਰ ਜਗਤਾਰ ਬੀ ਤੇ ਪਈ ਤਾਂ ਉਨਾਂ ਜਗਤਾਰ ਬੀ ਦਾ ਗੀਤ ‘ਹੌਲੀ ਹੌਲੀ ਪਿਆਰ’ ਦਰਸ਼ਕਾ ਦੀ ਕਚਹਿਰੀ ਵਿਚ ਲੈ ਕਿ ਆਦਾ ਜਿਸ ਨੂੰ ਯੂ ਟਿੳੂਬ ਅਤੇ ਸੋਸ਼ਲ ਮੀਡੀਆਂ ’ਤੇ ਐਨਾ ਪਿਆਰ ਮਿਲਿਆ ਜਿਸ ਦੀ ਆਸ ਵੀ ਨਹੀ ਕੀਤੀ ਹੋਣੀ ਕਿ ਕੁਝ ਦਿਨਾਂ ਵਿਚ ਹੀ ਗੀਤ ਦੀ ਡਾੳੂਨਲੋਡਿਗ 16 ਲੱਖ ਤੋਂ ਵੀ ਉਪਰ ਚਲੀ ਗਈ ਅਤੇ ਗਾਇਕੀ ਖ਼ੇਤਰ ਦੀਆਂ ਨਾਮਵਰ ਹਸਤੀਆਂ ਦੀ ਕਤਾਰ ਵਿਚ ਪਹਿਲੇ ਹੱਲੇ ਹੀ ਆ ਖੜਾ ਹੋਇਆਂ ਇਸ ਗੀਤ ਨੂੰ ਉਹਨਾ ਆਪ ਖੁਦ ਹੀ ਲਿਖਿਆ ਕਿਉਕਿ ਜਗਤਾਰ ਬੀ ਗਾਇਕੀ ਦੇ ਨਾਲ ਹੀ ਖੁਦ ਲਿਖਣ ਦਾ ਵੀ ਸ਼ੌਕ ਰੱਖਦਾ ਹੈ ਅਤੇ ਸੰਗੀਤਕ ਧੁੰਨਾ ਨਾਲ ਵਿਜੇ ਬਠਿੰਡਾ ਨੇ ਐਸਾ ਸਿੰਗਾਰਿਆ ਕਿ ਸੰਗੀਤ ਐਨਾ ਪਿਆਰਾ ਜੋ ਧੁਰ ਦਿਲ ਦੇ ਅੰਦਰ ਤੱਕ ਖਿਚ ਪਾਉਦਾ ਹੈ ਇਸ ਸਬੰਧੀ ਸੁੱਖ ਧਾਲੀਵਾਲ ’ਤੇ ਗਾਇਕ ਜਗਤਾਰ ਬੀ ਨੇ ਸਾਡੇ ਪੱਤਰਕਾਰ ਚਮਕੌਰ ਲੋਪੋਂ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਦੱਸਿਆਂ ਕਿ ਲੋਕਾਂ ਵੱਲੋਂ ਮਿਲੇ ਪਿਆਰ ਦੇ ਹੌਸ਼ਲੇ ਵਿਚ ਚੰਡੀਗੜ ਦੀ ਵੀਡੀਓ ਟੀਮ ਵੱਲੋਂ ਸਿਮਲਾ ਦੀਆਂ ਪਹਾੜੀਆਂ ’ਤੇ ਇਸ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਜਿਸ ਦੀਆਂ ਲੁਕੇਸ਼ਨਾ ਬੜੀਆਂ ਹੀ ਦਿਲ ਖਿਚ ਹੋਣਗੀਆਂ ਅਤੇ ਇਸ ਗੀਤ ਦੀ ਵੀਡੀਓ ਨੂੰ ਯੂ ਟਿੳੂਬ ਤੋਂ ਇਲਾਵਾ ਵੱਖ ਵੱਖ ਪੰਜਾਬੀ ਚੈਨਲਾਂ ਤੇ ਵੀ ਚਲਾਇਆ ਜਾਵੇਗਾ। ਇਸ ਮੌਕੇ ਉਨਾਂ ਨਾਲ ਅਰਸ਼ ਰਿਕਾਰਡ ਦੇ ਮਾਲਕ ਕਾਲਾ ਸਿੱਧੂ ਯੂ.ਐਸ.ਏ, ਬਾਈ ਸੁੱਖ ਧਾਲੀਵਾਲ, ਜੋਨੀ ਕੁਮਾਰ, ਦੀਪ ਰਮਨ, ਸੋਨੂੰ ਧੀਮਾਨ, ਬਿੱਟੂ ਚੌਹਾਨ, ਲੱਕੀ ਟਿਵਾਣਾ, ਪਾਲ ਲਖਮੀਰੀਆ, ਰਛਪਾਲ ਰਸੀਲਾ, ਨਿਰਮਲ ਨਿੰਮਾ, ਵਿਸ਼ਵਦੀਪ ਸਿੰਘ, ਗਗਨ, ਚੈਰੀ, ਟਿੰਮੀ, ਕੁਲਵੰਤ ਸਿੰਘ, ਬੂਟਾ ਸਿੰਘ, ਬੱਗੂ ਸਿੱਧੂ, ਹਰਪ੍ਰੀਤ ਕੌਰ ਢੰਡਰੀਆਂ ਗੀਤਕਾਰਾ, ਗੋਲਡੀ ਢਿੱਲੋ ਅਸਟ੍ਰੇਲੀਅਨ, ਪਿ੍ਰਸ਼ ਕਨੇਡਾ, ਕੌਰ ਸਿੰਘ ਮਲਤਾਨੀਆਂ, ਮਲਕੀਤ ਸਿੰਘ ਗਿੱਲ ਐਮ.ਸੀ, ਇਕਬਾਲ ਖਾਨ, ਰਿੰਟੂ ਮਟਾ, ਨਵੀ ਮੌਡਲ ਮਲਕਾਣਾ, ਮੌਡਲ ਨੀਨਾ ਖਾਨ ਆਦਿ ਹਾਜ਼ਰ ਸਨ।