ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਬਚਿੱਆਂ ਦੇ ਕਰਵਾਏ ਮੁਕਾਬਲੇ
ਮੋਗਾ, 10 ਜੁਲਾਈ (ਜਸ਼ਨ)- ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਅੱਜ ਬੱਚਿਆਂ ਦੇ ਵੱਖ-ਵੱਖ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਰੀਬਨ ਕੱਟ ਕੇ ਕੀਤੀ। ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਅਨੁਜ ਗੁਪਤਾ ਨੇ ਦੱਸਿਆ ਕਿ ਬੱਚੇ ਆਪਣੀ ਰੁਚੀ ਨੂੰ ਵੇਖਦੇ ਹੋਏ ਸਾਇੰਸ ਲੈਬ, ਮੈਥ ਲੈਬ, ਲਿਟਰੇਰੀ ਕੱਲਬ ਅਤੇ ਸੋਸ਼ਲ ਸਾਇੰਸ ਕੱਲਬ ਵਿਚੋਂ ਆਪਣੇ ਪਸੰਦੀਦਾ ਕੱਲਬ ਚੁਣ ਲੈਂਦੇ ਹਨ। ਉਹਨਾਂ ਦੱਸਿਆ ਕਿ ਕੱਲਬ ਵਿਚ ਬੱਚੇ ਆਪਣੀ ਸੋਚ ਅਤੇ ਆਪਣੀ ਰੁਚੀ ਨਾਲ ਮਿਲਦੇ ਜੁਲਦੇ ਬੱਚਿਆਂ ਨਾਲ ਬਿਹਤਰ ਢੰਗ ਨਾਲ ਵਿਚਾਰ ਸਾਂਝੇ ਕਰਦੇ ਹਨ। ਉਹਨਾਂ ਦੱਸਿਆ ਕਿ ਅੱਜ ਬੱਚਿਆਂ ਦੇ ਵਿਚ ਵੱਖ-ਵੱਖ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ ਹਨ। ਇਸ ਮੌਕੇ ਬੱਚਿਆਂ ਨੂੰ ਟ੍ਰੈਫਿਕ ਸਿੰਗਨਲਜ਼ ਸਬੰਧੀ ਵਿਸ਼ੇਸ਼ ਜਾਣਕਾਰੀ ਦਿਤੀ ਗਈ ਹੈ। ਉਹਨਾਂ ਕਿਹਾ ਕਿ ਬੱਚਿਆਂ ਦਾ ਮਨ ਕੋਰੇ ਕਾਗਜ਼ ਦੀ ਤਰਾਂ ਹੁੰਦਾ ਹੈ, ਜੇਕਰ ਇਹਨਾਂ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਉਹ ਵੱਡੇ ਹੋ ਕੇ ਵੀ ਉਹਨਾਂ ਨੂੰ ਨਹੀਂ ਭੁੱਲ ਸਕਦੇ। ਉਹਨਾਂ ਕਿਹਾ ਕਿ ਸਕੂਲ ਵੱਲੋਂ ਇਸ ਪ੍ਰਕਾਰ ਦੇ ਮੁਕਾਬਲੇ ਅੱਗੇ ਵੀ ਜਾਰੀ ਰਹਿਣਗੇ। ਮੁਕਾਬਲਿਆਂ ਦੇ ਅੰਤ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਚਾਰਜ ਮਹਿੰਦਰ ਕੌਰ, ਸਕੂਲ ਸਟਾਫ ਤੇ ਬੱਚੇ ਹਾਜ਼ਰ ਸਨ।