ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਖੁਦਕੁਸ਼ੀ
ਸਮਾਲਸਰ, 9ਜੁਲਾਈ (ਜਸਵੰਤ ਗਿੱਲ): ਨਜ਼ਦੀਕੀ ਪਿੰਡ ਲਧਾਈਕੇ ਦੇ ਦਿਮਾਗੀ ਤੌਰ ‘ਤੇ ਪੇ੍ਰਸ਼ਾਨ ਵਿਅਕਤੀ ਵੱਲੋਂ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚੰਦ ਸਿੰਘ (62) ਪੁੱਤਰ ਬਚਨ ਸਿੰਘ ਵਾਸੀ ਪਿੰਡ ਲਧਾਈਕੇ 7 ਜੁਲਾਈ ਨੂੰ ਘਰੋਂ ਚਲਾ ਗਿਆ ਸੀ, ਜਿਸ ਦੀ ਲਾਸ਼ ਅੱਜ ਸਵੇਰੇ ਕਸਬਾ ਸਮਾਲਸਰ ਦੇ ਮੱਲਕੇ ਲਿੰਕ ਸੜਕ ‘ਤੇ ਬਣੇ ਘਰਾਟਾ ਵਾਲੇ ਪੁਲ ਅਬੋਹਰ ਬਰਾਂਚ ਨਹਿਰ ‘ਚੋਂ ਮਿਲ ਗਈ ਹੈ। ਮਿ੍ਰਤਕ ਦੇ ਬੇਟੇ ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ ਕਈ ਸਾਲਾਂ ਤੋਂ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦੇ ਸਨ। ਬੀਤੀ 7 ਜੁਲਾਈ ਨੂੰ ਉਹ ਘਰੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸਨ ਅਤੇ ਫਿਰ ਵਾਪਸ ਨਹੀਂ ਆਏ। ਇਸ ਸਬੰਧੀ ਥਾਣਾ ਬਾਘਾਪੁਰਾਣਾ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ 7 ਜੁਲਾਈ ਤੋਂ ਹੀ ਉਨ੍ਹਾਂ ਦੀ ਭਾਲ ਲਈ ਸਾਰੇ ਰਿਸਤੇਦਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਉਹ ਕਿਤੋਂ ਨਹੀਂ ਮਿਲੇ ਤਾਂ 8 ਜੁਲਾਈ ਨੂੰ ਲਾਪਤਾ ਸਬੰਧੀ ਇਸਤਿਹਾਰ ਨਜ਼ਦੀਕੀ ਪਿੰਡਾਂ ਵਿੱਚ ਲਾਏ ਗਏ ਤਾਂ ਜੋ ਉਨ੍ਹਾਂ ਸਬੰਧੀ ਕੋਈ ਜਾਣਕਾਰੀ ਮਿਲ ਸਕੇ। ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ਇੱਕ ਵਿਅਕਤੀ ਦੀ ਲਾਸ਼ ਸਮਾਲਸਰ ਨਹਿਰ ਦੇ ਘਰਾਟਾ ਵਾਲੇ ਪੁਲ ਕੋਲ ਘੁੰਮ ਰਹੀ ਹੈ ਜਦ ਜਾ ਕੇ ਦੇਖਿਆ ਤਾਂ ਉਹ ਲਾਸ਼ ਮੇਰੇ ਪਿਤਾ ਦੀ ਸੀ। ਪਰਿਵਾਰਿਕ ਮੈਂਬਰਾ ਨੇ ਲਾਸ਼ ਨੂੰ ਬਾਹਰ ਕੱਢ ਕੇ ਮਿ੍ਰਤਕ ਚੰਦ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।