ਬਾਬਾ ਭਾਈ ਰੂਪ ਚੰਦ ਦੀ ਬਰਸੀ ਮੌਕੇ ਲੱਗੇ ਖੂਨਦਾਨ ਕੈਂਪ ਵਿੱਚ 217 ਯੂਨਿਟ ਖੂਨਦਾਨ
ਮੋਗਾ, 9ਜੁਲਾਈ (ਜਸ਼ਨ): ਬਾਬਾ ਭਾਈ ਰੂਪ ਚੰਦ ਜੀ ਦੇ ਬਰਸੀ ਸਮਾਗਮਾਂ ਮੌਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਸਮਾਧ ਭਾਈ ਵਿਖੇ ਭਾਈ ਰੂਪ ਚੰਦ ਟਰੱਸਟ ਸਮਾਧ ਭਾਈ ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੀ ਟੀਮ ਇੰਚਾਰਜ ਡਾ. ਸੁਮੀ ਗੁਪਤਾ ਤੇ ਸੁਪਰਵਾਈਜਰ ਸਟੀਫਨ ਸਿੱਧੂ ਦੇ ਸਹਿਯੋਗ ਨਾਲ ਲਗਵਾਏ ਗਏ ਦੂਸਰੇ ਵਿਸ਼ਾਲ ਖੂਨਦਾਨ ਵਿੱਚ 217 ਲੋਕਾਂ ਨੇ ਖੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਬਾਘਾ ਪੁਰਾਣਾ ਦੇ ਨਾਇਬ ਤਹਿਸੀਲਦਾਰ ਸ਼੍ਰੀ ਵਿਜੇ ਬਹਿਲ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੂਨਦਾਨ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਸਮਾਜ ਸੇਵਾ ਹੈ ਅਤੇ ਅਜਿਹੇ ਕੈਂਪਾਂ ਦਾ ਆਯੋਜਨ ਕਰਨਾ ਉਸ ਤੋਂ ਵੀ ਵੱਡੀ ਸਮਾਜ ਸੇਵਾ ਹੈ। ਉਹਨ•ਾਂ ਕਿਹਾ ਕਿ ਪੰਜਾਬ ਗੁਰੂਆਂ ਅਤੇ ਸੰਤਾਂ ਦੀ ਧਰਤੀ ਹੈ, ਜਿੱਥੇ ਬਹੁਤ ਵੱਡੀ ਪੱਧਰ 'ਤੇ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ ਅਤੇ ਅਜਿਹੇ ਸਮਾਗਮਾਂ ਨੂੰ ਖੂਨਦਾਨ ਵਰਗੇ ਸਮਾਜ ਸੇਵੀ ਕੰਮਾਂ ਨਾਲ ਜੋੜਨਾ ਬਾਬਾ ਭਾਈ ਰੂਪ ਚੰਦ ਟਰੱਸਟ ਸਮਾਧ ਭਾਈ ਅਤੇ ਰੂਰਲ ਐਨ.ਜੀ.ਓ. ਮੋਗਾ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੰਬਰਦਾਰ ਨੇ ਕਿਹਾ ਕਿ ਬਾਬਾ ਜੀ ਦਾ ਜੀਵਨ ਹੀ ਸਾਨੂੰ ਸਮਾਜ ਸੇਵਾ ਕਰਨ ਦੀ ਪ੍ਰੇਰਨਾ ਦਿੰਦਾ ਹੈ, ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸੰਗ ਜੀਵਨ ਗੁਜਾਰਿਆ ਤੇ ਉਨ•ਾਂ ਦੀ ਪੀੜ•ੀ ਵੱਲੋਂ ਦਸਵੇਂ ਪਾਤਸ਼ਾਹ ਤੱਕ ਗੁਰੂਆਂ ਦੀ ਸੇਵਾ ਕਰਨ ਦਾ ਮਾਣ ਹਾਸਲ ਕੀਤਾ। ਉਹਨਾਂ ਕਿਹਾ ਕਿ ਬਾਬਾ ਜੀ ਦੀ ਬਰਸੀ ਮੌਕੇ ਲਗਾਤਾਰ ਦੂਸਰੀ ਵਾਰ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਹ ਸਿਲਸਿਲਾ ਹਰ ਸਾਲ ਇਸੇ ਤਰ•ਾਂ ਜਾਰੀ ਰਹੇਗਾ। ਉਹਨਾਂ ਕੈਂਪ ਨੂੰ ਕਾਮਯਾਬ ਕਰਨ ਵਾਲੀਆਂ ਸਾਰੀਆਂ ਕਲੱਬਾਂ ਤੇ ਸ਼ਖਸ਼ੀਅਤਾਂ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਪ੍ਰੈਸ ਸਕੱਤਰ ਜਗਰੂਪ ਸਿੰਘ ਸਰੋਆ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜੋਰੀ ਨਹੀਂ ਆਉਂਦੀ ਤੇ 18 ਤੋਂ 65 ਸਾਲ ਤੱਕ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ, ਜਿਸ ਨਾਲ ਬਹੁਤ ਸਾਰੀਆਂ ਬਹੁਮੁੱਲੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਐਨ.ਜੀ.ਓ. ਮੈਂਬਰ ਸੁਖਦਰਸ਼ਨ ਗਰੇਵਾਲ ਅਤੇ ਹਰਜਿੰਦਰ ਸਿੰਘ ਚੁਗਾਵਾਂ ਨੇ ਨੌਜਵਾਨਾਂ ਨੂੰ ਬੋਨ ਮੈਰੋ ਰਜਿਸਟ੍ਰੇਸ਼ਨ ਕਰਵਾਉਣ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਟਰੱਸਟ ਪ੍ਰਧਾਨ ਸੁਖਦਰਸ਼ਨ ਸਿੰਘ ਨੰਬਰਦਾਰ, ਗੁਰਚਰਨ ਸਿੰਘ ਹਕੀਮ, ਕਾਂਗਰਸ ਦੇ ਸੂਬਾ ਸਕੱਤਰ ਭੋਲਾ ਸਿੰਘ ਬਰਾੜ, ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ, ਕਰਨਲ ਦਰਸ਼ਨ ਸਿੰਘ, ਮਹਿੰਦਰ ਪਾਲ ਲੂੰਬਾ, ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਜਗਜੀਤ ਸਿੰਘ, ਬਿੱਕਰ ਸਿੰਘ ਪੰਪ ਵਾਲੇ, ਗੁਰਪ੍ਰੀਤ ਸਿੱਧੜ, ਏ.ਐੱਸ.ਆਈ. ਹਰਵਿੰਦਰ ਸਿੰਘ, ਗੁਰਜੀਤ ਸਿੰਘ ਕਲੇਰ, ਬਲਵਿੰਦਰ ਸਿੰਘ ਗੰਡੂ, ਹੌਲਦਾਰ ਗੁਰਚਰਨ ਸਿੰਘ, ਦਰਸ਼ਨ ਸਿੰਘ ਪਟਵਾਰੀ, ਹਰਮਿੰਦਰ ਸਿੰਘ ਕੋਟਲਾ, ਕਰਨੈਲ ਸਿੰਘ ਸੰਗਤਪੁਰਾ, ਹਰਪ੍ਰੀਤ ਸਿੰਘ, ਸ਼ਿੰਗਾਰਾ ਕਲੇਰ, ਗੁਰਜੀਤ ਕਲੇਰ, ਸਤਨਾਮ ਸਿੰਘ ਭਾਈ, ਗੁਰਵਿੰਦਰ ਸਿੰਘ, ਬਾਦਲ ਸਿੰਘ, ਪ੍ਰਵੀਨ ਸਿੰਗਲਾ, ਹਰਵਿੰਦਰ ਸਿੰਘ ਅਤੇ ਸੁਖਦਰਸ਼ਨ ਗਰੇਵਾਲ ਸਮੇਤ ਪਿੰਡ ਅਤੇ ਇਲਾਕੇ ਭਰ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।