ਜ਼ਿਲ੍ਹਾ ਸਿੱਖਿਆ ਅਫਸਰ ਦਾ ਢੁੱਡੀਕੇ ਵਿਖੇ ਸਨਮਾਨ
ਪੱਤਰ ਪ੍ਰੇਰਕ 8ਜੁਲਾਈ, ਅਜੀਤਵਾਲ : ਜ਼ਿਲਾ ਸਿੱਖਿਆ ਅਫਸਰ ਮੋਗਾ (ਸ) ਗੁਰਦਰਸ਼ਨ ਸਿੰਘ ਬਰਾੜ ਦਾ ਬਾਬਾ ਪਾਖਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਵਿਖੇ ਸਕੂਲ ਸਟਾਫ, ਲਾਲਾ ਲਾਜਪਤ ਰਾਏ ਜਨਮ ਸਥਾਨ ਕਮੇਟੀ, ਗ੍ਰਾਮ ਪੰਚਾਇਤ ਵੱਲੋਂ ਸਵੇਰ ਦੀ ਸਭਾ ਵਿੱਚ ਸਨਾਮਾਨ ਕੀਤਾ ਗਿਆ। ਸਟੇਜ ਦੀ ਕਾਰਵਾਈ ਕਰਦੇ ਹੋਏ ਸਟੇਟ ਅਵਾਰਡੀ ਮਾ. ਗੁਰਚਰਨ ਸਿੰਘ ਬਰਾੜ ਨੇ ਦੱਸਿਆ ਕਿ ਗੁਰਦਰਸ਼ਨ ਸਿੰਘ ਬਰਾੜ ਨੇ ਢੁੱਡੀਕੇ ਸਕੂਲ ਵਿੱਚ 20 ਸਾਲ ਨੌਕਰੀ ਲੈਕਚਰਾਰ ਵੈਕੋਸ਼ਨਲ ਦੇ ਤੌਰ ਤੇ ਕੀਤੀ। ਉਸ ਸਮੇਂ ਦੌਰਾਨ ਵੱਖ ਵੱਖ ਪਿ੍ਰੰਸੀਪਲਾਂ ਨਾਲ ਤਾਲਮੇਲ ਰੱਖ ਕੇ ਸਕੂਲ ਨੂੰ ਵਧੀਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਮੈਂਬਰ ਜ਼ਿਲਾ ਪ੍ਰੀਸਦ ਨੇ ਦੱਸਿਆ ਕਿ ਉਨਾਂ ਦੀ ਸਰਪੰਚੀ ਦੀ ਟਰਮ ਵੇਲੇ ਉਹ ਸਕੂਲ ਵਿਕਾਸ ਕਮੇਟੀ ਦੇ ਚੇਅਰਮੈਨ ਸਨ, ਇਸ ਕਰਕੇ ਸਕੂਲ ਦੇ ਕੰਮਾਂ ਵਿੱਚ ਬਰਾੜ ਸਾਹਿਬ ਦਾ ਤਾਲਮੇਲ ਬਣਿਆ ਰਹਿੰਦਾ ਸੀ। ਮੌਜੂਦਾ ਸਰਪੰਚ ਜਸਦੀਪ ਸਿੰਘ ਗੈਰੀ ਨੇ ਦੱਸਿਆ ਕਿ ਸਕੂਲ ਪੜਾਈ ਦੇ ਨਾਲ ਨਾਲ ਹੋਰ ਕਿਰਿਆਵਾਂ ਵਿੱਚ ਸਟਾਫ ਦੀ ਮਿਹਨਤ ਸਦਕਾ ਮੱਲਾ ਮਾਰੀਆਂ ਹਨ। ਇਸ ਮੌਕੇ ਬੋਲਦੇ ਜ਼ਿਲਾ ਅਫਸਰ ਮੋਗਾ ਨੇ ਕਿਹਾ ਕਿ ਢੁੱਡੀਕੇ ਸਕੂਲ ਵਿੱਚ ਪੜਨ ਵਾਲੇ ਬੱਚੇ ਕਿਸਮਤ ਵਾਲੇ ਹਨ। ਸਕੂਲ ਦਾ ਜ਼ਿਲੇ ਵਿੱਚ ਨਾਮ ਹੈ ਤੇ ਉਨਾਂ ਸਕੂਲ ਦੀਆਂ ਯਾਦਾਂ ਤਾਜੀਆਂ ਕੀਤੀਆਂ। ਇੰਚਾਰਜ ਪਿ੍ਰੰਸੀਪਲ ਸੁਖਜੀਤ ਸਿੰਘ ਨੇ ਅੰਤ ਵਿੱਚ ਜ਼ਿਲਾ ਸਿੱਖਿਆ ਅਫਸਰ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਜਾਹਿਰ ਕੀਤੀ ਕਿ ਸਕੂਲ ਦੇ ਲੈਕਚਰਾਰ ਵੱਡੇ ਅਹੁਦੇ ਤੇ ਪਹੁੰਚੇ ਹਨ। ਇਸ ਮੌਕੇ ਸਕੱਤਰ ਰਣਜੀਤ ਸਿੰਘ ਧੰਨਾ, ਨਾਵਲਕਾਰ ਮਾ. ਹਰੀ ਸਿੰਘ ਢੁੱਡੀਕੇ, ਜਸਵੀਰ ਸਿੰਘ ਗੋਲਡ ਮੈਡਲਿਸਟ ਏਸ਼ੀਅਨ ਕਿਸ਼ਤੀ ਮੁਕਾਬਲੇ, ਪੰਚ ਪਰਮਜੀਤ ਸਿੰਘ ਘਾਲੀ, ਪੰਚ ਰੂਪ ਸਿੰਘ, ਸਨਦੀਪ ਕੁਮਾਰ ਮੋਗਾ ਤੇ ਸਮੂਹ ਸਟਾਫ ਹਾਜ਼ਰ ਸੀ।