ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾਉਣ ਲਈ ਪ੍ਰਧਾਨ ਸੰਧੂ ਨੇ ਸਮੂਹ ਵਕੀਲ ਸਾਹਿਬਾਨ ਅਤੇ ਆਮ ਜਨਤਾ ਦਾ ਧੰਨਵਾਦ ਕੀਤਾ
ਮੋਗਾ, 8ਜੁਲਾਈ (ਜਸ਼ਨ): ਅੱਜ ਦੀ ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ ਬਹੁਤ ਹੀ ਖੁਸ਼ ਗਵਾਰ ਮਾਹੌਲ ਵਿੱਚ ਹੋਈ ਅਤੇ ਸਾਰੇ ਵਕੀਲ ਸਾਹਿਬਾਨ ਦੇ ਸਹਿਯੋਗ ਸਦਕਾ ਬਹੁਤ ਵਧੀਆ ਢੰਗ ਨਾਲ ਨਪੇਰੇ ਚੜੀ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕਈ ਚੰਗੇ ਫੈਸਲੇ ਸਭ ਧਿਰਾਂ ਦੇ ਸਹਿਯੋਗ ਨਾਲ ਕੀਤੇ ਗਏੇ ਨੈਸ਼ਨਲ ਲੋਕ ਅਦਾਲਤ ਨਾਲ ਸਬੰਧਿਤ ਅਫਸਰ ਅਤੇ ਮੈਂਬਰਾਂ ਨੇ ਮੋਗਾ ਜ਼ਿਲਾ ਬਾਰ ਐਸੋਸ਼ੀਏਸ਼ਨ ਦੇ ਮੈਬਰਾਂ ਨਾਲ ਰਲਕੇ ਦੁਪਹਿਰ ਦਾ ਭੋਜਨ ਵੀ ਲਿਆ ਅਤੇ ਅਖੀਰ ਵਿੱਚ ਇਸ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾਉਣ ਲਈ ਮੋਗਾ ਜ਼ਿਲਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਸੰਧੂ ਨੇ ਸਮੂਹ ਵਕੀਲ ਸਾਹਿਬਾਨ ਅਤੇ ਆਮ ਜਨਤਾ ਦਾ ਧੰਨਦਵਾਦ ਕੀਤਾ। ਇਸ ਮੌਕੇ ਮੋਗਾ ਜ਼ਿਲਾ ਬਾਰ ਐਸੋਸ਼ੀਏਸ਼ਨ ਦੀ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਅਰੁਣ ਸੂਦ (ਵਾਈਸ ਪ੍ਰਧਾਨ), ਐਡਵੋਕੇਟ ਐਸ.ਐਸ. ਸਿੱਧੂ (ਜਨਰਲ ਸੈਕਟਰੀ) ਐਡਵੋਕੇਟ ਅਮਿਤ ਮਿੱਤਲ (ਫਾਇਨੈਂਸ ਸੈਕਟਰੀ), ਐਡਵੋਕੇਟ ਰਾਧੇ ਮੋਹਨ (ਜੁਆਇੰਟ ਸੈਕਟਰੀ) ਤੋਂ ਇਲਾਵਾ ਸਮੂਹ ਵਕੀਲ ਸਾਹਿਬਾਨ ਵੀ ਮੌਜੂਦ ਸਨ।