ਡੀ.ਐਮ.ਕਾਲਜ, ਮੋਗਾ ਦਾ ਪ੍ਰਾਸਪੈਕਟਸ ਜਾਰੀ
ਮੋਗਾ, 8ਜੁਲਾਈ (ਜਸ਼ਨ): ਆਰੀਆ ਪ੍ਰਤੀਨਿਧੀ ਸਭਾ ਪੰਜਾਬ ਅਤੇ ਡੀ.ਐਮ.ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਅਤੇ ਉਪ ਪ੍ਰਧਾਨ ਕਿ੍ਰਸ਼ਨ ਗੋਪਾਲ ਐਡਵੋਕੇਟ ਵੱਲੋਂ ਜਲੰਧਰ ਵਿਖੇ ਡੀ.ਐਮ.ਕਾਲਜ, ਮੋਗਾ ਦਾ ਸੈਸ਼ਨ 2017-18 ਲਈ ਪ੍ਰਾਸਪੈਕਟਸ ਰਿਲੀਜ ਕੀਤਾ ਗਿਆ। ਇਸ ਸਮੇਂ ਉਨਾਂ ਵਿਦਿਆਰਥੀਆਂ ਪ੍ਰਤੀ ਆਪਣੇ ਸੁਨੇਹੇ ਵਿੱਚ ਕਿਹਾ ਕਿ ਉਹ ਉਨਾਂ ਨੂੰ ਇਸ ਕਾਲਜ ਵਿੱਚ ਦਾਖਲਾ ਲੈਣ ਤੇ ਵਧਾਈ ਦਿੰਦੇ ਹਨ ਅਤੇ ਉਨਾਂ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕਰਦੇ ਹਨ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਖੂਬ ਮਨ ਲਗਾ ਕੇ ਆਪਣੀ ਜਿੰਦਗੀ ਦੇ ਮਿੱਥੇ ਟੀਚੇ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸੇ ਸਮੇਂ ਉਨਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਰਾਏ ਬਹਾਦੁਰ ਡਾ: ਮਥੁਰਾ ਦਾਸ ਜੀ ਪਾਹਵਾ ਦੁਆਰਾ ਸਥਾਪਿਤ ਇਸ ਸੰਸਥਾ ਵਿੱਚ ਦਾਖਲ ਕਰਵਾਉਣ। ਉਨਾਂ ਭਰੋਸਾ ਦਿੱਤਾ ਕਿ ਕਾਲਜ ਵੱਲੋਂ ਉਨਾਂ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਸਮੇਂ ਉਨਾਂ ਨੇ ਕਾਲਜ ਸਟਾਫ ਅਤੇ ਮੈਨੇਜਿੰਗ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਭ ਕੁਝ ਉਨਾਂ ਦੇ ਯਤਨਾਂ ਸਦਕਾ ਹੀ ਸੰਭਵ ਹੁੰਦਾ ਹੈ। ਇਸ ਸਮੇਂ ਡੀ.ਐਮ.ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਨਰਿੰਦਰ ਸੂਦ, ਆਰੀਆ ਸਮਾਜ ਦੇ ਪ੍ਰਤਿਸ਼ਠਿਤ ਮੈਂਬਰ ਸੱਤਪਾਲ ਉੱਪਲ ਪ੍ਰਧਾਨ ਆਰੀਆ ਮਾਡਲ ਸਕੂਲ, ਮੋਗਾ ਅਤੇ ਡੀ.ਐਮ.ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਐਸ. ਕੇ. ਸ਼ਰਮਾ ਹਾਜ਼ਰ ਸਨ। ਉਨਾਂ ਦੱਸਿਆ ਕਿ ਕਾਲਜ ਵਿੱਚ ਬੀ.ਸੀ.ਏ, ਬੀ.ਕਾਮ, ਬੀ.ਐਸ.ਸੀ. ਨਾਨ-ਮੈਡੀਕਲ, ਬੀ.ਐਸ.ਸੀ. ਮੈਡੀਕਲ, ਬੀ.ਐਸ.ਸੀ. ਕੰਪਿਊਟਰ ਸਾਇੰਸ, ਪੀ.ਜੀ. ਡੀ. ਸੀ. ਏ., ਐਮ. ਏ. ਪੰਜਾਬੀ, ਹਿੰਦੀ ਅਤੇ ਅੰਗਰੇਜੀ ਵਿੱਚ ਲੇਟ ਫੀਸ ਤੋਂ ਬਿਨਾਂ ਦਾਖਲਾ 11-07-2017 ਤੋਂ ਲੈ ਕੇ 22-07-2017 ਤੱਕ ਹੋਵੇਗਾ। ਇਸ ਤੋਂ ਬਾਅਦ ਲੇਟ ਫੀਸ ਨਾਲ ਦਾਖਲਾ ਕੀਤਾ ਜਾਵੇਗਾ।