ਮੈਕਰੋ ਗਲੋਬਲ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਾਇਆ
ਮੋਗਾ, 8ਜੁਲਾਈ (ਜਸ਼ਨ): ਕੈਨੇਡਾ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਮੈਕਰੋ ਗਲੋਬਲ ਿੲੰਮੀਗ੍ਰੇਸ਼ਨ ਸਰਵਿਸਜ਼ ਮੋਗਾ ਵੱਲੋਂ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ਾਂ ਵਿਚ ਪੜਨ ਅਤੇ ਪੱਕੇ ਤੌਰ ’ਤੇ ਰਹਿਣ ਲਈ ਭੇਜ ਰਹੀ ਹੈ। ਇਸੇ ਕੜੀ ਤਹਿਤ ਗੁਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਜੰਮੂ ਦਾ ਕੈਨੇਡਾ ਦਾ ਉੱਚ ਕੋਟੀ ਦੇ ਕਾਲਜ ਕੌਨਸਟੋਗਾ ਵਿਚ ਸਟੱਡੀ ਬੇਸ ’ਤੇ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਿੱਤਾ। ਇਸ ਮੌਕੇ ਐਮ ਡੀ ਕਮਲਜੀਤ ਸਿੰਘ ਅਤੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਕਰੋ ਗਲੋਬਲ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਵਿਦੇਸ਼ਾਂ ਵਿਚ ਜਾਣ ਵਾਲੇ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਲੋਕ ਵਿਦੇਸ਼ਾਂ ਵਿਚ ਪੂਰੀ ਤਰਾਂ ਸੈੱਟ ਹੋ ਸਕਣ। ਇਸ ਮੌਕੇ ਗੁਰਜੀਤ ਸਿੰਘ ਨੇ ਸੰਸਥਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।