ਨੰਬਰਦਾਰ ਬਿੱਕਰ ਸਿੰਘ ਰਾਮੂੰਵਾਲਾ ਨਵਾਂ ਦਾ ਦੇਹਾਂਤ

ਪੱਤਰ ਪ੍ਰੇਰਕ 8ਜੁਲਾਈ, ਚੜਿੱਕ : ਬਹੁਤ ਹੀ ਮਿਲਣਸਾਰ ਤੇ ਨੇਕ ਦਿਲ ਇਨਸਾਨ ਰਾਮੂੰਵਾਲਾ ਨਵਾਂ ਦੇ ਨੰਬਰਦਾਰ ਬਿੱਕਰ ਸਿੰਘ ਯੂ ਐਸ ਏ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਨੰਬਰਦਾਰ ਬਿੱਕਰ ਸਿੰਘ ਨੇ ਅਮਰੀਕਾ ’ਚ ਆਪਣੇ ਛੋਟੇ ਲੜਕੇ ਸੁਰਜੀਤ ਸਿੰਘ ਕੋਲ 5 ਜੁਲਾਈ ਨੂੰ ਆਖਰੀ ਸਾਹ ਲਏ। ਬਿੱਕਰ ਸਿੰਘ ਨੰਬਰਦਾਰ ਪੂਰੀ ਉਮਰ ਕਾਂਗਰਸ ਪਾਰਟੀ ਨਾਲ ਜੁੜੇ ਰਹੇ। ਨੰਬਰਦਾਰ ਬਿੱਕਰ ਸਿੰਘ ਦੇ ਦਿਹਾਂਤ ਤੇ ਉਹਨਾਂ ਦੇ ਲੜਕੇ ਸੁਰਜੀਤ ਸਿੰਘ ਅਮਰੀਕਾ ਤੇ ਪਿੰਡ ਰਹਿੰਦੇ ਲੜਕੇ ਛਿੰਦਰ ਸਿੰਘ ਨੰਬਰਦਾਰ ਨਾਲ ਬਲਵੰਤ ਸਿੰਘ ਰਾਮੂੰਵਾਲੀਆ ਸਾਬਕਾ ਕੇਂਦਰੀ ਮੰਤਰੀ, ਸਰਪੰਚ ਜਸਵਿੰਦਰ ਸਿੰਘ ਬੂਟਾ, ਬਲਦੇਵ ਸਿੰਘ ਮੈਂਬਰ ਬਲਾਕ ਸੰਮਤੀ, ਮਾਸਟਰ ਹਰਚਰਨ ਸਿੰਘ ਕਨੇਡਾ, ਪਟਵਾਰੀ ਅਮਰਜੀਤ ਸਿੰਘ ਬੁੱਘੀਪੁਰਾ, ਗੁਰਮੀਤ ਸਿੰਘ ਕਾਕਾ ਸਾਬਕਾ ਪੰਚ, ਸਵਰਨ ਸਿੰਘ ਸਾਬਕਾ ਸਰਪੰਚ, ਜਗਰਾਜ ਸਿੰਘ ਲੁੱਗਾ ਅਮਰੀਕਾ, ਭਾਗ ਸਿੰਘ ਸਾਬਕਾ ਸਰਪੰਚ, ਮਾਸਟਰ ਬਲਵੀਰ ਸਿੰਘ ਅਮਰੀਕਾ, ਸੰਦੀਪ ਸਿੰਘ ਸੋਨੀ ਸਕੱਤਰ ਜ਼ਿਲਾ ਕਾਂਗਰਸ ਕਮੇਟੀ, ਕੁਲਵੰਤ ਸਿੰਘ ਸਾਬਕਾ ਸਰਪੰਚ, ਚਰਨਜੀਤ ਗਿੱਲ ਯੂ ਐਸ ਏ, ਮੱਖਣ ਸਿੰਘ ਬਾਰਵਾਲਾ ਕਨੇਡਾ, ਗੁਰਪਾਲ ਸਿੰਘ ਆਸਟ੍ਰੇਲੀਆ, ਦਵਿੰਦਰ ਸਿੰਘ ਸੰਧੂ ਅਮਰੀਕਾ, ਗੁਰਨਾਮ ਸਿੰਘ ਘੋੜੀਵਾਲਾ ਕਨੇਡਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।