ਕੋਹਲੀ ਸਟਾਰ ਈਮੇਜ਼ ਸਕੂਲ ਦੀ ਵਿਦਿਆਰਥਣ ਨੇ 6 ਬੈਂਡ ਹਾਸਿਲ ਕੀਤੇ
ਮੋਗਾ, 8ਜੁਲਾਈ (ਜਸ਼ਨ): ਕੋਹਲੀ ਸਟਾਰ ਈਮੇਜ਼ ਸਕੂਲ ਆਈਲੈਟਸ, ਸੋਫ਼ਟ ਸਕਿੱਲ, ਈਮੇਜ ਕੰਸਲਟੈਂਟਸ, ਸਪੋਕਨ ਇੰਗਲਿਸ਼ ਆਧੁਨਿਕ ਤਰੀਕੇ ਅਤੇ ਟਿਊਸ਼ਨ ਮੈਥਡ ਰਾਹੀਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਕਰਵਾਕੇ ਵਧੀਆ ਬੈਂਡ ਹਾਸਿਲ ਕਰਵਾ ਰਹੀ ਹੈ। ਡਾਇਰੈਕਟਰਸ ਭਵਦੀਪ ਸਿਲਕੀ ਕੋਹਲੀ ਤੇ ਰੂਬਨ ਕੋਹਲੀ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਸੁਚੱਜੇ ਢੰਗ ਨਾਲ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਹੁਣ ਤੱਕ ਬਹੁਤ ਵਿਦਿਆਰਥੀ ਇਥੋਂ ਆਈਲੈਟਸ ਦੀ ਤਿਆਰੀ ਕਰਕੇ ਆਪਣਾ ਭਵਿੱਖ ਰੁਸ਼ਨਾ ਚੁੱਕੇ ਹਨ, ਜਿਸ ਦੇ ਮੱਦੇਨਜ਼ਰ ਹਰ ਵਾਰ ਦੀ ਤਰਾਂ ਇਸ ਵਾਰ ਵੀ ਸਿਮਰਨ ਪੁੱਤਰੀ ਪ੍ਰੇਮ ਕੁਮਾਰ ਵਾਸੀ ਮੋਗਾ ਨੇ ਆਈਲੈਟਸ ਵਿਚੋਂ ਓਵਰਆਲ 6 ਬੈਂਡ ਹਾਸਿਲ ਕੀਤੇ ਹਨ। ਵਿਦਿਆਰਥਣ ਨੇ ਦੱਸਿਆ ਕਿ ਇਹ ਸਭ ਸੰਸਥਾ ਦੇ ਮਾਹਿਰਾਂ ਵੱਲੋਂ ਆਸਾਨ ਤਰੀਕੇ ਨਾਲ ਸਿਖਲਾਈ ਦਿੱਤੀ ਜਾਂਦੀ ਹੈ ਉਸ ਕਾਰਨ ਸੰਭਵ ਹੋਇਆ ਹੈ। ਇਸ ਮੌਕੇ ਡਾਇਰੈਕਟਰਸ ਨੇ ਵਿਦਿਆਰਥਣ ਨੂੰ ਮੁਬਾਰਕਬਾਦ ਵੀ ਦਿੱਤੀ।