ਲਾਇਨਜ਼ ਕਲੱਬ ਮੋਗਾ ਵਿਜ਼ਨ ਦੀ ਵਿਸ਼ੇਸ਼ ਮੀਟਿੰਗ ਦੌਰਾਨ ਵਿਕਾਸ ਗੁਪਤਾ ਚੁਣੇ ਗਏ ਨਵੇਂ ਪ੍ਰਧਾਨ
ਮੋਗਾ, 8ਜੁਲਾਈ (ਜਸ਼ਨ): ਲਾਇਨਜ਼ ਕਲੱਬ ਮੋਗਾ ਵਿਜ਼ਨ 201718 ਦੀ ਇਕ ਵਿਸ਼ੇਸ਼ ਮੀਟਿੰਗ ਹੋਟਲ ਆਰਬਿੱਟ ਕੌਟੀਨੈਂਟਲ ਵਿਖੇ ਹੋਈ। ਮੀਟਿੰਗ ਦੌਰਾਨ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ਵਿਕਾਸ ਗੁਪਤਾ, ਸੈਕਟਰੀ ਸਿਧਾਰਥ ਗੁਪਤਾ, ਕੈਸ਼ੀਅਰ ਦੀਪਕ ਮਹਿੰਦੀ ਰੱਤਾ, ਪੀ.ਆਰ.ਓ. ਸਾਹਿਲ ਅਰੋੜਾ, ਚੇਅਰਮੈਨ ਮੈਂਬਰਸ਼ਿਪ ਸੁਮਿਤ ਬਾਂਸਲ, ਵਾਈਸ ਪ੍ਰਧਾਨ ਤਜੁਨ ਗੋਇਲ, ਹੈਰੀ ਜਿੰਦਲ, ਸਪੋਰਟਸ ਸੈਕਟਰੀ ਵੈਭਵ ਬਾਂਸਲ, ਪ੍ਰੈੱਸ ਸੈਕਟਰੀ ਗਗਨ ਸਿੰਘ, ਸਿਮਰਨ ਤੂਰ, ਈਵੇਂਟ ਕੋਆਡੀਨੇਟਰ ਸੱਜਲ ਗੋਇਲ ਅਤੇ ਬੋਰਡ ਮੈਂਬਰ ਸਾਹਿਲ ਕੋਚਰ ਆਦਿ ਚੁਣੇ ਗਏ। ਜ਼ਿਕਰਯੋਗ ਹੈ ਕਿ ਚਾਰਟਡ ਪ੍ਰਧਾਨ ਤੁਸ਼ਾਰ ਗੋਇਲ ਅਤੇ ਡਾ. ਸੀਮਾਂਤ ਗਰਗ ਨੇ ਵਿਕਾਸ ਗੁਪਤਾ ਨੂੰ ਜੁਆਇਨ ਕਰਵਾਇਆ। ਇਸ ਮੌਕੇ ਮੀਟਿੰਗ ਵਿਚ ਸਮੂਹ ਮੈਂਬਰਾਂ ਵੱਲੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਮੈਡੀਕਲ ਕੈਂਪਾਂ, ਸਿੱਖਿਆ ਕੈਂਪ, ਖੇਡ ਕੈਂਪ ਤੇ ਹੋਰ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਮਿਲ ਕੇ ਕਲੱਬ ਨੂੰ ਸ਼ਹਿਰ ਦਾ ਨੰਬਰ ਇਕ ਕਲੱਬ ਬਣਾਇਆ ਜਾਵੇਗਾ ਅਤੇ ਕਲੱਬ ਵੱਲੋਂ ਵੱਧ ਤੋਂ ਵੱਧ ਸਮਾਜ ਸੇਵੀ ਕੰਮ ਕੀਤੇ ਜਾਇਆ ਕਰਨਗੇ। ਇਸ ਮੌਕੇ ਮਾਨਵ ਗੋਇਲ, ਮਾਧੁਰ ਸਿੰਗਲਾ, ਹੈਲੀ ਮਿੱਤਲ, ਕਰਿਸ਼ਤਿਜ ਗੋਇਲ, ਵਿਪੁਲ ਸਾਬੂ, ਰੋਹਿਤ ਮੰਗਲਾ, ਗਗਨ ਕਾਂਸਲ, ਸਾਹਿਲ ਗੋਇਲ, ਦੀਪਕ ਬਾਂਸਲ ਅਤੇ ਯਧੂ ਗਰਗ ਆਦਿ ਹਾਜ਼ਰ ਸਨ।