ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਅਧਿਆਪਕਾਂ ਲਈ ਇੰਗਲਿਸ਼ ਸਪੀਕਿੰਗ ਤੇ ਵਰਕਸ਼ਾਪ 

ਮੋਗਾ, 8ਜੁਲਾਈ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਅਧਿਆਪਕਾਂ ਲਈ ਸਕੂਲ ਦੇ ਅੰਗਰੇਜੀ ਵਿਭਾਗ ਦੇ ਮੁਖੀ ਮੈਡਮ ਅਮਨ ਅਤੇ ਮੈਡਮ ਅੰਮਿ੍ਰਤਪਾਲ ਵੱਲੋਂ ਇੰਗਲਿਸ਼ ਸਪੀਕਿੰਗ ਤੇ ਵਰਕਸ਼ਾਪ ਲਗਾਈ ਗਈ। ਅੰਗਰੇਜੀ ਵਿੱਚ ਅਸਾਨ ਤਰੀਕਿਆਂ ਨਾਲ ਮੁਹਾਰਤ ਹਾਸਲ ਕਰਨ ਦੀ ਜਾਣਕਾਰੀ ਦਿੱਤੀ ਗਈ ਤਾਂ ਜੋ ਅਧਿਆਪਕ ਇਸ ਅੰਤਰਰਾਸ਼ਟਰੀ ਭਾਸ਼ਾ ਨੂੰ ਅਸਾਨੀ ਨਾਲ ਸਿੱਖ ਸਕਣ। ਸਾਰੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਨੇ ਵੀ ਇਸ ਵਰਕਸ਼ਾਪ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਦੀ ਸਮੁੱਚੀ ਮੈਨੇਜਮੈਂਟ ਤੇ ਐਡਮਨਿਸਟਰੇਟਰ ਮੈਡਮ ਪਰਮਜੀਤ ਕੌਰ ਨੇ ਵੀ ਸਮੇਂ ਸਮੇਂ ਤੇ ਅਜਿਹੀਆਂ ਵਰਕਸ਼ਾਪਾਂ ਲਗਾਉਂਦੇ ਰਹਿਣ ਲਈ ਕਿਹਾ।