ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਵਲੰਟੀਅਰਜ਼ ਕੈਂਪ ਲਈ ਰਵਾਨਾ
ਕੋਟ ਈਸੇ ਖ਼ਾਂ,7 ਜੁਲਾਈ (ਪੱਤਰ ਪਰੇਰਕ)-13 ਪੰਜਾਬ ਬਟਾਲੀਅਨ ਫਿਰੋਜ਼ਪੁਰ ਕਰਨਲ ਪੁਨੀਤ ਦੱਤ ਦੀ ਅਗਵਾਈ ਹੇਠ ਮਲੋਟ ਵਿਖੇ ਐੱਨ.ਸੀ.ਸੀ ਅਕੈਡਮੀ ਵਿਖੇ ਐੱਨ.ਸੀ.ਸੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਐੱਨ.ਸੀ.ਸੀ ਜੂਨੀਅਰ ਦੇ 40 ਕੈਡਿਟਸ ਅੱਜ 10 ਰੋਜ਼ਾ ਸੀ.ਏ.ਟੀ.ਟੀ ਕੈਂਪ ਲਈ ਰਵਾਨਾ ਹੋਏ ਜਿੱਥੇ ਪੰਜਾਬ ਦੇ ਕੁੱਲ 500 ਕੈਡਿਟਸ ਭਾਗ ਲੈ ਰਹੇ ਹਨ। ਇਸ ਦੌਰਾਨ ਕੈਡਿਟਸ ਨੂੰ ਰਾਈਫਲ ਸ਼ੂਟਿੰਗ ਅਤੇ ਫੀਲਡ ਰੀਡਿੰਗ ਦੀ ਸਿਖਲਾਈ ਦਿੱਤੀ ਜਾਵੇਗੀ । ਕੈਡਿਟਸ ਨੂੰ ਅਲੱਗ-ਅਲੱਗ ਕਲਚਰ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਰਣਜੀਤ ਕੌਰ ਸੰਧੂ ਨੇ ਕੈਡਿਟਸ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਪੂਰੇ ਸਫਰ ਵਿੱਚ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿ੍ਰੰਸੀਪਲ ਮੈਡਮ ਨਮਰਤਾ ਭੱਲਾ, ਕੇਅਰ ਟੇਕਰ ਅਰਵਿੰਦਰ ਸਿੰਘ, ਰੇਨੂੰ ਮੈਡਮ ਵੀ ਹਾਜ਼ਰ ਸਨ।