ਨੈਸਲੇ ਠੇਕੇਦਾਰ ਲੇਬਰ ਯੂਨੀਅਨ ਇੰਟਕ ਦੀ 11 ਮੈਂਬਰੀ ਕਮੇਟੀ ਦਾ ਹੋਇਆ ਐਲਾਨ
ਮੋਗਾ, 7ਜੁਲਾਈ (ਜਸ਼ਨ): ਇੰਟਕ ਨਾਲ ਸਬੰਧਿਤ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਬੀਤੇ ਦਿਨੀਂ ਚੁਣੇ ਗਏ ਪ੍ਰਧਾਨ ਨਰਿੰਦਰ ਸਿੰਘ ਬਲਖੰਡੀ ਨੇ ਅੱਜ ਇੱਥੇ ਯੂਨੀਅਨ ਦੇ ਦਫ਼ਤਰ ਦੇ ਅਹਾਤੇ ’ਚ ਆਪਣੀ 11 ਮੈਂਬਰੀ ਕਮੇਟੀ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇੱਥੇ ਜ਼ਿਕਰਯੋਗ ਹੈ ਕਿ ਬੀਤੀ ਮੀਟਿੰਗ ’ਚ ਪ੍ਰਧਾਨ ਨਰਿੰਦਰ ਸਿੰਘ ਬਲਖੰਡੀ ਦੀ ਚੋਣ ਸਮੇਂ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਪ੍ਰਧਾਨ ਨਰਿੰਦਰ ਸਿੰਘ ਬਲਖੰਡੀ ਨੂੰ ਅਪਣੀ ਕਮੇਟੀ ਦਾ ਐਲਾਨ ਕਰਨ ਦੇ ਅਧਿਕਾਰ ਦਿੱਤੇ ਸਨ। ਅੱਜ ਜਿਨਾਂ ਨੂੰ ਅਹੁਦੇਦਾਰ ਐਲਾਨਿਆ ਗਿਆ ਹੈ, ਉਨਾਂ ’ਚ ਅਰੁਣ ਬੋਹਤ ਸੀਨੀਅਰ ਮੀਤ ਪ੍ਰਧਾਨ, ਲਵਦੀਪ ਸਿੰਘ ਸਰਪੰਚ ਮੀਤ ਪ੍ਰਧਾਨ, ਕੁਲਬੀਰ ਸਿੰਘ ਜਨਰਲ ਸਕੱਤਰ, ਸੰਜੈ ਕ੍ਰਮਾਰ ਸਹਾਇਕ ਖ਼ਜ਼ਾਨਚੀ, ਪਰਮਜੀਤ ਸਿੰਘ ਸਹਾਇਕ ਸਕੱਤਰ, ਰਾਜਵਿੰਦਰ ਸਿੰਘ ਲਵਲੀ ਸਟੇਜ਼ ਸਕੱਤਰ, ਗੁਰਮੀਤ ਸਿੰਘ ਔਲਖ ਸਲਾਹਕਾਰ ਅਤੇ ਸੋਨੂੰ ਸਲਾਹਕਾਰ ਆਦਿ ਸ਼ਾਮਲ ਹਨ। ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਦੇਸ਼ ਇਟੰਕ ਜਨਰਲ ਸਕੱਤਰ ਦਵਿੰਦਰ ਸਿੰਘ ਜੌੜਾ ਨੇ ਅੱਜ ਐਲਾਨੇ ਗਏ ਅਹੁਦੇਦਾਰਾਂ ਨੂੰ ਫੁੱਲ-ਮਾਲਾਵਾਂ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ।