ਨਗਰ ਨਿਗਮ ਮੋਗਾ ਦੇ ਹਾੳੂਸ ਦੀ ਮੀਟਿੰਗ 19 ਜੁਲਾਈ ਨੂੰ-ਮੇਅਰ ਅਕਸ਼ਿਤ ਜੈਨ

ਮੋਗਾ,7 ਜੁਲਾਈ (ਜਸ਼ਨ) ਨਗਰ ਨਿਗਮ ਵਿਚ 42 ਕਰੋੜ 33 ਲੱਖ ਰੁਪਏ ਦੇ ਵਿਕਾਸ ਕਾਰਜ 50 ਵਾਰਡਾਂ ਵਿਚ ਕਰਵਾਉਣ ਦੇ ਲਈ  ਹਾੳੂਸ ਦੀ ਮੀਟਿੰਗ 19 ਜੁਲਾਈ ਨੂੰ ਦੁਪਿਹਰ ਬਾਅਦ ਨਗਰ ਨਿਗਮ ਦੇ ਮੀਟਿੰਗ ਹਾਲ ਵਿਚ ਰੱਖੀ ਗਈ ਹੈ। ਇਸ ਮੀਟਿੰਗ ਵਿਚ ਵਿਕਾਸ ਕਾਰਜਾਂ ਦੇ ਲਈ ਧਰਨੇ ਤੇ ਬੈਠੇ ਕੌਂਸਲਰਾਂ ਨੂੰ ਨਿਮਰਤਾ ਨਾਲ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਧਰਨੇ ਤੇ ਮੱਤਭੇਦ ਛੱਡ ਕੇ ਆਪਣੇ ਆਪਣੇ ਵਾਰਡਾਂ ਦੇ ਵਿਕਾਸ ਕਾਰਜਾਂ ਦੇ ਐਸਟੀਮੈਂਟ ਬਣਾ ਕੇ 13 ਜੁਲਾਈ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੂੰ  ਨੋਟਿੰਗ ਲਗਾ ਕੇ ਦੇਣ ਤਾਂ ਕਿ 19 ਜੁਲਾਈ ਦੀ ਮੀਟਿੰਗ ਵਿਚ ਵਿਕਾਸ ਕਾਰਜਾਂ ਨੂੰ ਪਾਸ ਕਰਵਾ ਕੇ ਸ਼ਹਿਰ ਵਿਚ ਜਲਦੀ ਵਿਕਾਸ ਕੰਮ ਸ਼ੁਰੁੂ ਕਰਵਾਏ ਜਾ ਸਕਣ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਅਕਸ਼ਿਤ ਜੈਨ ਨੇ ਆਪਣੇ ਸਹਿਯੋਗੀ ਕੌਂਸਲਰਾਂ ਨਾਲ ਮੀਟਿੰਗ ਦੌਰਾਨ ਦਿੱਤੀ। ਮੇਅਰ ਨੇ ਕਿਹਾ ਕਿ ਸਾਰੇ ਕੌਂਸਲਰ 13 ਜੁਲਾਈ ਤੱਕ ਆਪਣੇ ਤਖਮੀਨੇ ਪੂਰੇ ਕਰਨ ਤਾਂ ਕਿ ਅਧਿਕਾਰੀਆਂ ਵੱਲੋਂ ਉਨਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਉਸ ਆਧਾਰ ਤੇ ਮੀਟਿੰਗ ਦੇ ਏਜੰਡੇ ਨਿਕਲ ਸਕਣ। ਉਨਾਂ ਕਿਹਾ ਕਿ ਕਮਿਸ਼ਨਰ ਨਾ ਹੋਣ ਕਾਰਣ ਮੀਟਿੰਗ ਵਿਚ ਦੇਰੀ ਹੋਈ ਹੈ ਜਿਸ ਕਾਰਣ ਵਿਕਾਸ ਕਾਰਜ ਜਲਦੀ ਸ਼ੁਰੂ ਨਹੀਂ ਹੋ ਸਕੇ ਉਸ ਕਮੀ ਨੂੰ ਹੁਣ ਪੂਰਾ ਕਰਨ ਦੇ ਲਈ ਕੌਂਸਲਰ ਆਪਣੇ ਆਪਣੇ ਵਾਰਡਾਂ ਵਿਚ ਲੋਕਾਂ ਦੀ ਸਹੂਲਤਾਂ ਦੇ ਅਨੁਸਾਰ ਵਿਕਾਸ ਕਾਰਜਾਂ ਦੇ ਐਸਟੀਮੈਂਟ ਜਲਦੀ ਤੋਂ ਜਲਦੀ ਦੇਣ। ਨਗਰ ਨਿਗਮ ਦੇ ਕਮਿਸ਼ਨਰ ਰਾਜੇਸ਼ ਤਿਰਪਾਠੀ ਨੇ ਜੁਵਾਇੰਟ ਕਮਿਸ਼ਨਰ ਸ਼ਿਵ ਕੁਮਾਰ ਨੂੰ ਹਦਾਇਤ ਕੀਤੀ ਹੈ ਕਿ ਹੁਣ ਕੌਸਲਰਾਂ ਦੇ ਅਲਗ ਅਲਗ ਵਾਰਡਾਂ ਦੇ ਆਉਣ ਵਾਲੇ ਐਸਟੀਮੈਂਟਾਂ ਦੀ ਜਾਂਚ ਕੀਤੀ ਜਾ ਸਕੇ ਜਿੰਨਾਂ ਕੰਮਾਂ ਦੀ ਸ਼ਹਿਰ ਦੇ ਲੋਕਾਂ ਨੂੰ ਜ਼ਰੂਰਤ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਤੇ ਜ਼ੋਰ ਦਿਤਾ ਜਾਵੇ ਤੇ ਐਸਟੀਮੈਂਟ 13 ਜੁਲਾਈ ਤੱਕ ਮੁਕੰਮਲ ਕਰਕੇ 19 ਜੁਲਾਈ ਦੀ ਮੀਟਿੰਗ ਵਿਚ ਪਾਸ ਕਰਵਾਏ ਜਾਣ ਤਾਂ ਕਿ ਵਿਕਾਸ ਕਾਰਜਾਂ ਨੂੰ ਜਲਦ ਸ਼ੁਰੁੂ ਕੀਤਾ ਜਾ ਸਕੇ।