ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਦਰਸ਼ਨਜੀਤ ਦਾ ਗੀਤ ‘ਰੜਕ’
ਸਮਾਲਸਰ, 7ਜੁਲਾਈ (ਜਸਵੰਤ ਗਿੱਲ): ਪਿੰਡ ਝੱਖੜਵਾਲਾ ਦੇ ਜੰਮਪਲ ਪੰਜਾਬੀ ਦੇ ਉੱਘੇ ਲੋਕ ਗਾਇਕ ਦਰਸ਼ਨਜੀਤ ਦਾ ਸਿੰਗਲ ਟਰੈਕ ਗੀਤ ‘ਰੜਕ’ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਫਿਲਮਾਂਕਣ ਪਿੰਡ ਝੱਖੜਵਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਤਨਾਮ ਬੁਰਜ ਹਰੀਕਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੇ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਇਹ ਉੱਘੇ ਗੀਤਕਾਰ ਅਤੇ ਸਾਹਿਤਕਾਰ ਦੀਪ ਕੰਡਿਆਰਾ ਦੁਆਰਾ ਲਿਖਿਆ ਗਿਆ ਹੈ। ਇਸ ਦਾ ਸੰਗੀਤ ਕੈਸ਼ ਟਰੈਕ ਦੁਆਰਾ ਦਿੱਤਾ ਗਿਆ ਹੈ। ਇਸ ਦੀ ਵੀਡੀਓ ਚੈਨਾ ਬਾਈ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਮੌਕੇ ਜੈਦ ਸਾਹਬ, ਪ੍ਰੀਤ ਅਰਮਾਨ, ਗੁਰਸ਼ਾਨ ਢਿੱਲਵਾਂ, ਲਵੀ ਸ਼ੇਰ ਗਿੱਲ, ਗੋਪੀ ਸਿੰਘ, ਪੀਤਾ ਕੋਟਕਪੂਰਾ, ਸੰਨੀ ਅਰੋੜਾ, ਪੀਤਾ ਬਰਗਾੜੀ ਆਦਿ ਹਾਜ਼ਰ ਸਨ।