ਨਹੀਂ ਰਹੇ ਉੱਘੇ ਸਮਾਜ ਸੇਵਕ ਦੁਰਲੱਭ ਸਿੰਘ ਬਰਾੜ 

ਮੋਗਾ, 7ਜੁਲਾਈ (ਜਸ਼ਨ): ਉੱਘੇ ਸਮਾਜ ਸੇਵਕ ਦੁਰਲੱਭ ਸਿੰਘ ਬਰਾੜ ਬੀਤੀ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਮਿਤੀ 9 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਅਕਾਲਸਰ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ’ਚ ਬਲਵੀਰ ਸਿੰਘ ਰਾਮੂੰਵਾਲੀਆ ਪ੍ਰਧਾਨ ਸਵਰਨਕਾਰ ਸੰਘ ਮੋਗਾ, ਅਜਮੇਰ ਸਿੰਘ ਜੰਡੂ, ਗੁਰਮੀਤ ਸਿੰਘ ਰਾਣਾ, ਹਰਜੀਤ ਸਿੰਘ ਰਾਣਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਨਗਰ ਮੋਗਾ ਵੱਲੋਂ ਬਰਾੜ ਪਰਿਵਾਰ ਨਾਲ ਗਹਿਰੇੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।