80ਵੇਂ ਆਜ਼ਾਦੀ ਦਿਵਸ ਦੇ ਸ਼ੁਭ ਮੌਕੇ ’ਤੇ ਦੇਵਪ੍ਰਿਯ ਤਿਆਗੀ ਤਿਆਗੀ ਨੂੰ ਸਨਮਾਨਿਤ ਕੀਤਾ

ਮੋਗਾ, 16 ਅਗਸਤ(ਜਸ਼ਨ )  80ਵੇਂ ਆਜ਼ਾਦੀ ਦਿਵਸ ਦੇ ਸ਼ੁਭ ਮੌਕੇ ’ਤੇ, ਮੋਗਾ ਪੀੜਤ ਸੇਵਾ ਸਹਾਇਤਾ ਸਮਿਤੀ ਨੇ ਸ਼ਹੀਦੀ ਪਾਰਕ ਵਿਖੇ ਇੱਕ ਸ਼ਾਨਦਾਰ ਝੰਡਾ ਲਹਿਰਾਉਣ ਦੀ ਰਸਮ ਦਾ ਆਯੋਜਨ ਕੀਤਾ। ਕਮੇਟੀ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੇਵਪ੍ਰਿਯ ਤਿਆਗੀ ਮੁੱਖ ਮਹਿਮਾਨ ਸਨ। ਇਸ ਇਤਿਹਾਸਕ ਸਮਾਗਮ ਵਿਚ ਸਮਾਜ ਸੇਵੀ ਦੇਵਪ੍ਰਿਯ ਤਿਆਗੀ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਤਿਆਗੀ ਨੇ ਸ਼ਹੀਦ ਪਾਰਕ ਵਿਖੇ ਝੰਡਾ ਲਹਿਰਾਇਆ ਅਤੇ ਇਕੱਠ ਨੂੰ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰ ਪਤਵੰਤੇ ਅਨਿਲ ਬਾਂਸਲ,ਮੁਕੇਸ਼ ਕੋਚਰ, ਮੁੱਖ ਬੁਲਾਰੇ ਅਤੇ ਕਮੇਟੀ ਪ੍ਰਧਾਨ ਅਭਿਸ਼ੇਕ ਜਿੰਦਲ ਨੇ ਦੇਵਪ੍ਰਿਯ ਤਿਆਗੀ ਨੂੰ ਸਨਮਾਨਿਤ ਕੀਤਾ ।
ਵਿੱਕੀ ਮੋਗੇ ਵਾਲਾ ਅਤੇ ਹਰਸ਼ ਗੋਇਲ ਨੇ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਗਾ ਪੀੜਤ ਸੇਵਾ ਸਹਾਇਤਾ ਸਮਿਤੀ ਵਲੋਂ ਆਜ਼ਾਦੀ ਦਿਹਾੜਾ ਮਨਾਉਣਾ ਸ਼ਲਾਘਾਯੋਗ ਹੈ ।