‘ਸੇਵ ਦ ਪਲੈਨੇਟ’ ਮੁਹਿੰਮ ਤਹਿਤ ਡਾ. ਐਸ.ਐਲ. ਥਾਪਰ ਕਾਲਜਆਫ਼ ਨਰਸਿੰਗ ਵਿਖੇ 200 ਪੌਦੇ ਲਗਾਏ ਤੇ ਵੰਡੇ
ਮੋਗਾ, 28 ਜੁਲਾਈ (JASHAN): ਡੀ.ਐਮ.ਸੀ. ਵੱਲੋਂ ਚਲਾਈ ਜਾਰਹੀ ‘ਸੇਵ ਦ ਪਲੈਨੇਟ’ ਮੁਹਿੰਮ ਤਹਿਤ ਡਾ. ਐਸ.ਐਲ. ਥਾਪਰ ਕਾਲਜ ਆਫ਼ਨਰਸਿੰਗ, ਮੋਗਾ ਵਿਖੇ ਰੁੱਖ ਲਗਾਓ ਅਤੇ ਪੌਦੇ ਵੰਡੋ ਮੁਹਿੰਮ ਦਾ ਆਯੋਜਨਕੀਤਾ ਗਿਆ। ਇਸ ਮੌਕੇ ਕਾਲਜ ਕੈਂਪਸ ਅਤੇ ਕੈਂਪਸ ਤੋਂ ਬਾਹਰ ਕੁੱਲ 200ਪੌਦੇ ਲਗਾਏ ਗਏ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦਿਆਂ ਵੱਖ-ਵੱਖਕਿਸਮਾਂ ਦੇ ਪੌਦੇ ਵੀ ਵੰਡੇ ਗਏ। ਇਸ ਮੌਕੇ ਡੀ.ਐਮ.ਸੀ. ਸਟਾਫ਼ ਸੈਕਟਰੀ ਸ੍ਰੀਬਿਪਿਨ ਗੁਪਤਾ, ਮੈਡੀਕਲ ਸੁਪਰਿੰਟੈਂਡੈਂਟ ਡਾ. ਆਸ਼ੀਮਾ ਤਨੇਜਾ, ਨਰਸਿੰਗਸੁਪਰਿੰਟੈਂਡੈਂਟ ਅਨੀਤ ਜੋਸਫ, ਨਰਸਿੰਗ ਵਿਭਾਗ ਦੇ ਸ੍ਰੀ ਰਮਿਤ, ਸ੍ਰੀ ਮੇਲਬਿਨ ਅਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਡਾ. ਐਸ.ਐਲ. ਥਾਪਰ ਕਾਲਜ ਆਫ਼ ਨਰਸਿੰਗ ਦੀ ਪ੍ਰਿੰਸੀਪਲ ਡਾ. ਸੁਨੀਤਾ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਵੱਡੇ ਉਤਸ਼ਾਹਨਾਲ ਭਾਗ ਲਿਆ। ਬੁਲਾਰਿਆਂ ਨੇ ਕਿਹਾ ਕਿ ਰੁੱਖ ਲਗਾਉਣਾ ਸਮੇਂ ਦੀ ਮੁੱਖਲੋੜ ਹੈ ਅਤੇ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਪੌਦਾਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾਕਿ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਅਜਿਹੀਆਂ ਮੁਹਿੰਮਾਂਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਭਵਿੱਖ ਦੀਆਂ ਪੀੜ੍ਹੀਆਂਲਈ ਵੀ ਸਾਫ਼-ਸੁਥਰਾ ਵਾਤਾਵਰਨ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾਨਿਭਾਉਂਦੀਆਂ ਹਨ। ਅੰਤ ਵਿੱਚ ਸਮੂਹ ਹਾਜ਼ਰ ਸਟਾਫ਼ ਅਤੇ ਵਿਦਿਆਰਥੀਆਂਨੇ ਲਗਾਏ ਗਏ ਪੌਦਿਆਂ ਦੀ ਸੰਭਾਲ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣਦਾ ਸੰਕਲਪ ਵੀ ਲਿਆ।


