Navigation
ਮੁੱਖ ਪੰਨਾ
ਜ਼ਿਲ੍ਹਾ ਮੋਗਾ
ਖ਼ਬਰਾਂ
ਸ਼ਖਸੀਅਤਾਂ
ਕਾਂਗਰਸ
ਭਾਰਤੀ ਜਨਤਾ ਪਾਰਟੀ
ਸ਼ਰੋਮਣੀ ਅਕਾਲੀ ਦਲ
ਆਮ ਆਦਮੀ ਪਾਰਟੀ
ਬਹੁਜਨ ਸਮਾਜ ਪਾਰਟੀ
ਕਮਿੳੂਨਿਸਟ ਪਾਰਟੀ
ਹੋਰ ਸਿਆਸੀ ਆਗੂ
ਗ਼ੈਰ ਸਿਆਸੀ
ਐਨ.ਆਰ.ਆਈ.
ਧਾਰਮਿਕ ਸ਼ਖਸੀਅਤਾਂ
ਧਰਮ ਤੇ ਵਿਰਸਾ
ਲਿਖਾਰੀ
ਕਲਾਕਾਰ
ਡਾਇਰੈਕਟਰੀ
ਪਿੰਡ
ਮੋਗਾ ਬਲਾਕ ਦੇ ਪਿੰਡ
ਬਾਘਾਪੁਰਾਣਾ ਬਲਾਕ ਦੇ ਪਿੰਡ
ਨਿਹਾਲ ਸਿੰਘ ਵਾਲਾ ਬਲਾਕ ਦੇ ਪਿੰਡ
ਧਰਮਕੋਟ ਬਲਾਕ ਦੇ ਪਿੰਡ
ਸਪੋਰਟਸ ਵੈਲਫੇਅਰ ਬੋਰਡ ਹਲਕਾ ਮੋਗਾ ਦੇ ਚੇਅਰਮੈਨ ਬਣਨ 'ਤੇ ਕਰਨੈਲ ਸਿੰਘ ਭਲਵਾਨ ਦਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਨਮਾਨ
ਮੋਗਾ, 22 ਜੁਲਾਈ (JASHAN ) :
ਪੰਜਾਬ ਸਰਕਾਰ ਵੱਲੋਂ ਸਪੋਰਟਸ ਵੈਲਫੇਅਰ ਬੋਰਡ, ਹਲਕਾ ਮੋਗਾ ਦੇ ਚੇਅਰਮੈਨ ਵਜੋਂ ਵੀਰ ਸਰਦਾਰ ਕਰਨੈਲ ਸਿੰਘ ਭਲਵਾਨ ਚੜਿੱਕ ਦੀ ਨਿਯੁਕਤੀ ਹੋਣ 'ਤੇ ਮੋਗਾ ਦੀ ਵਿਧਾਇਕਾ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਡਾ. ਅਮਨਦੀਪ ਕੌਰ ਅਰੋੜਾ ਨੇ ਉਨ੍ਹਾਂ ਨੂੰ ਆਪਣੇ ਨਿਵਾਸ ਸਥਾਨ 'ਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾਉਂਦਿਆਂ ਦਿਲੋਂ ਵਧਾਈ ਦਿੱਤੀ।
ਇਸ ਮੌਕੇ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਰਦਾਰ ਕਰਨੈਲ ਸਿੰਘ ਭਲਵਾਨ ਆਪਣੇ ਲੰਬੇ ਤਜਰਬੇ, ਸਮਰਪਣ ਅਤੇ ਯੋਗ ਅਗਵਾਈ ਸਦਕਾ ਹਲਕਾ ਮੋਗਾ ਵਿੱਚ ਖੇਡਾਂ ਨੂੰ ਨਵੀਂ ਦਿਸ਼ਾ ਦੇਣਗੇ ਅਤੇ ਨੌਜਵਾਨ ਖਿਡਾਰੀਆਂ ਨੂੰ ਅੱਗੇ ਵੱਧਣ ਲਈ ਬਿਹਤਰ ਮੌਕੇ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਭਲਾਈ ਅਤੇ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਨਵੇਂ ਮਾਪਦੰਡ ਸਥਾਪਤ ਕਰੇਗਾ।
ਵਿਧਾਇਕਾ ਨੇ ਸਪੋਰਟਸ ਵੈਲਫੇਅਰ ਬੋਰਡ ਦੀ ਸਮੁੱਚੀ ਟੀਮ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਮੈਂਬਰ ਖੇਡਾਂ ਦੇ ਵਿਕਾਸ ਅਤੇ ਖਿਡਾਰੀਆਂ ਦੇ ਹਿੱਤਾਂ ਲਈ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਸਰਕਾਰ ਦੀਆਂ ਖੇਡ ਪ੍ਰੋਤਸਾਹਨ ਨੀਤੀਆਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਡਾ. ਅਰੋੜਾ ਨੇ ਅਰਦਾਸ ਕੀਤੀ ਕਿ ਸਰਦਾਰ ਕਰਨੈਲ ਸਿੰਘ ਭਲਵਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਲੋਕ ਸੇਵਾ ਅਤੇ ਖੇਡਾਂ ਦੇ ਉਤਥਾਨ ਦੇ ਖੇਤਰ ਵਿੱਚ ਲਗਾਤਾਰ ਨਵੀਆਂ ਕਾਮਯਾਬੀਆਂ ਹਾਸਲ ਕਰੇ ਅਤੇ ਮੋਗਾ ਦੇ ਖਿਡਾਰੀਆਂ ਨੂੰ ਸੂਬਾਈ ਅਤੇ ਰਾਸ਼ਟਰੀ ਪੱਧਰ 'ਤੇ ਨਵੀਂ ਪਹਿਚਾਣ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਵੇ।