ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦੇ ਕੇ ਕੀਤਾ ਸਨਮਾਨਿਤ

ਮੋਗਾ, 19 ਜੁਲਾਈ (JASHAN )ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਦਿਆਰਥੀਆਂ ਨੂੰ ਕੇਵਲ ਕਿਤਾਬੀ

ਗਿਆਨ ਹੀ ਨਹੀ,ਸਗੋਂ ਅਨੁਸ਼ਾਸ਼ਨ,ਸਿਰਜਣਾਤਮਕ,ਸੁੰਦਰ ਲਿਖਾਈ,ਗੁਣਵੱਤਾਪੂਰਨ ਸਿੱਖਿਆ
ਰਾਹੀ ਹਰ ਪੱਖੋ ਨਿਖਾਰਦਾ ਹੈ। ਸਕੂਲ ਅਧਿਆਪਕ ਵਿਦਿਆਰਥੀਆਂ ਨੂੰ ਹਮੇਸ਼ਾ
ਮਿਹਨਤ,ਲਗਨ ਲਈ ਪ੍ਰੇਰਿਤ ਕਰਦੇ ਹਨ।ਸਕੂਲ ਦੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਆਪਣੇ
ਰੋਜ਼ਾਨਾ ਦੇ ਨਿਰੀਖਣ ਦੌਰਾਨ ਛੇਂਵੀ ਤੋਂ ਅੱਠਵੀਂ ਜਮਾਤ ਦੀਆਂ ਕਲਾਸਾਂ ਦਾ ਦੌਰਾ
ਕੀਤਾ।ਉਹਨਾਂ ਨੇ ਜੂਨ ਦੀਆਂ ਛੁੱਟੀਆਂ ਦੌਰਾਨ ਮਿਲੇ ਹੋਮਵਰਕ ਦੀ ਜਾਂਚ ਕੀਤੀ। ਜਾਂਚ ਦੌਰਾਨ
ਵਿਦਿਆਰਥੀਆਂ ਦੀ ਸੁੰਦਰ ਲਿਖਾਈ,ਸਾਫ ਕੰਮ, ਵਿਸ਼ਿਆਂ ਦੀ ਵਧੀਆ ਪੇਸ਼ਕਾਰੀ ਅਤੇ ਕਾਪੀਆਂ
ਦੀ ਸ਼ਾਨਦਾਰ ਸੰਭਾਲ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਇਸ ਤੋਂ ਇਲਵਾ ਜੂਨ ਮਹੀਨੇ
ਦੀਆਂ ਛੁੱਟੀਆਂ ਦੌਰਾਂਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਵਿਸ਼ਾ-ਅਧਾਰਿਤ ਮਾਡਲਾਂ ਦੀ
ਵੀ ਪ੍ਰੰਸ਼ਸਾ ਕੀਤੀ। ਹਰਜਾਪ ਅਤੇ ਦਿਲਪ੍ਰੀਤ ਨੇ ਸਬੰਧਕ ਨਾਲ ਸਬੰਧਿਤ,ਦਿਸ਼ਮਤਿ ਤੇ ਵਿਸ਼ੇਸ਼ਣ ਅਤੇ
ਮਹਿਕ ਨੇ ਨਾਵ ਨਾਲ ਸਬੰਧਿਤ ਬਹੁਤ ਹੀ ਰਚਨਾਤਮਕ ਅਤੇ ਗਿਆਨਵਰਧਕ ਮਾਡਲ ਤਿਆਰ ਕੀਤੇ,ਜਿਨ੍ਹਾ
ਦੀ ਪ੍ਰਿੰਸੀਪਲ ਮੈਡਮ ਨੇ ਵਿਸ਼ੇਸ਼ ਸ਼ਲਾਘਾ ਕੀਤੀ। ਵਿਦਿਆਰਥੀਆਂ ਦੀ ਮਿਹਨਤ,ਲਗਨ ਅਤੇ ਸ਼ਾਨਦਾਰ
ਪ੍ਰਦਰਸ਼ਨ ਨੂੰ ਉਤਸ਼ਾਹਿਤ ਕਰਨ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ
ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ : ਕੁਲਵੰਤ ਸਿੰਘ ਸੰਧੂ ਅਤੇ ਐੱਮ ਡੀ ਮੈਡਮ ਨੇ
ਸਨਮਾਨਿਤ ਵਿਦਿਆਰਥੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ,ਅਨੁਸ਼ਾਸ਼ਨ ਅਤੇ
ਸਿਰਜਣਾਤਮਕ ਸੋਚ ਹੀ ਸਫਲਤਾ ਦੀ ਅਸਲ ਕੁੰਜੀ ਹੈ। ਅਜਿਹੇ ਸਨਮਾਨ ਵਿਦਿਆਰਥੀਆਂ ਵਿੱਚ ਆਤਮ
–ਵਿਸ਼ਵਾਸ਼ ਵਧਾਉਂਦੇ ਹਨ ਅਤੇ ਹੋਰ ਵਿਦਿਆਰਥੀਆਂ ਨੰੁ ਵੀ ਵਦੀਆਂ ਪ੍ਰਦਰਸ਼ਨ ਕਰਨ ਲਈ
ਪ੍ਰੇਰਿਤ ਕਰਦੇ ਹਨ।