Navigation
ਮੁੱਖ ਪੰਨਾ
ਜ਼ਿਲ੍ਹਾ ਮੋਗਾ
ਖ਼ਬਰਾਂ
ਸ਼ਖਸੀਅਤਾਂ
ਕਾਂਗਰਸ
ਭਾਰਤੀ ਜਨਤਾ ਪਾਰਟੀ
ਸ਼ਰੋਮਣੀ ਅਕਾਲੀ ਦਲ
ਆਮ ਆਦਮੀ ਪਾਰਟੀ
ਬਹੁਜਨ ਸਮਾਜ ਪਾਰਟੀ
ਕਮਿੳੂਨਿਸਟ ਪਾਰਟੀ
ਹੋਰ ਸਿਆਸੀ ਆਗੂ
ਗ਼ੈਰ ਸਿਆਸੀ
ਐਨ.ਆਰ.ਆਈ.
ਧਾਰਮਿਕ ਸ਼ਖਸੀਅਤਾਂ
ਧਰਮ ਤੇ ਵਿਰਸਾ
ਲਿਖਾਰੀ
ਕਲਾਕਾਰ
ਡਾਇਰੈਕਟਰੀ
ਪਿੰਡ
ਮੋਗਾ ਬਲਾਕ ਦੇ ਪਿੰਡ
ਬਾਘਾਪੁਰਾਣਾ ਬਲਾਕ ਦੇ ਪਿੰਡ
ਨਿਹਾਲ ਸਿੰਘ ਵਾਲਾ ਬਲਾਕ ਦੇ ਪਿੰਡ
ਧਰਮਕੋਟ ਬਲਾਕ ਦੇ ਪਿੰਡ
ਸ੍ਰੀ ਪੰਚਮੁਖੀ ਧਾਮ ਮੰਦਰ ਵਿਖੇ ਹਫ਼ਤਾਵਾਰੀ ਕੀਰਤਨ ਤੇ ਭੰਡਾਰੇ ਦਾ ਆਯੋਜਨ
ਮੋਗਾ, 8 ਜੁਲਾਈ ( jashan ) :
ਸ਼ਹਿਰ ਦੇ ਆਰਾ ਰੋਡ ਸਥਿਤ ਸ੍ਰੀ ਪੰਚਮੁਖੀ ਧਾਮ ਮੰਦਰ ਵਿਖੇ ਹਫ਼ਤਾਵਾਰੀ ਕੀਰਤਨ, ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕੀਤਾ ਗਿਆ। ਇਸ ਮੌਕੇ ਪੰਡਿਤ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਰਾਮ ਮੰਦਰ ਅਯੋਧਿਆ ਧਾਮ ਦੇ ਸੰਸਥਾਪਕ ਰਾਜਕੁਮਾਰ ਅਰੋੜਾ ਵੱਲੋਂ ਲੰਗਰ ਭੋਗ ਲਗਾਉਣ ਦੀ ਰਸਮ ਅਦਾ ਕੀਤੀ ਗਈ।
ਸਮਾਗਮ ਦੌਰਾਨ ਭਜਨ ਗਾਇਕ ਨਰੇਸ਼ ਨਿੱਕਾ ਅਤੇ ਸੰਜੇ ਬਿੱਟੂ ਨੇ ਬਾਲਾ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕਰਦਿਆਂ "ਮੇਰੇ ਘਰ ਰਾਮ ਆਏ ਹੈਂ", "ਜਗ ਵਿੱਚ ਸੁੰਦਰ ਹੈ ਦੋ ਨਾਮ" ਅਤੇ "ਸ੍ਰੀ ਰਾਮ ਜਾਨਕੀ ਬੈਠੇ ਹੈ ਮੇਰੇ ਸੀਨੇ ਵਿੱਚ" ਵਰਗੇ ਭਜਨਾਂ ਰਾਹੀਂ ਸੰਗਤ ਨੂੰ ਭਗਤੀ ਰਸ ਵਿੱਚ ਲੀਨ ਕਰ ਦਿੱਤਾ। ਸਮਾਗਮ ਦੇ ਅੰਤ ਵਿੱਚ ਆਰਤੀ ਉਪਰੰਤ ਸੰਗਤ ਨੂੰ ਭੰਡਾਰੇ ਦਾ ਪ੍ਰਸਾਦ ਵੰਡਿਆ ਗਿਆ।
ਇਸ ਮੌਕੇ ਮੰਦਰ ਕਮੇਟੀ ਵੱਲੋਂ ਸਮਾਜ ਸੇਵੀ ਰਾਜਕੁਮਾਰ ਅਰੋੜਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪੰਡਿਤ ਪੁਸ਼ਪਰਾਜ ਸ਼ਰਮਾ ਨੇ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਸ਼ਿਵ ਟੰਡਨ ਅਤੇ ਸੁਸ਼ੀਲ ਮਿੱਢਾ ਨੇ ਦੱਸਿਆ ਕਿ ਮੰਦਰ ਵਿੱਚ ਹਰ ਹਫ਼ਤੇ ਭਜਨ-ਕੀਰਤਨ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਪ੍ਰਬੰਧਕਾਂ ਵੱਲੋਂ ਭੰਡਾਰਾ ਵੰਡਣ ਲਈ ਵਿਸ਼ੇਸ਼ ਸਥਾਨ ਵੀ ਤਿਆਰ ਕੀਤਾ ਗਿਆ ਹੈ।
ਲੰਗਰ ਸੇਵਾ ਵਿੱਚ ਸ੍ਰੀ ਰਾਮ ਮਹਾਵੀਰ ਦਲ ਅਤੇ ਸੰਕੀਰਤਨ ਮੰਡਲ ਦੇ ਮੈਂਬਰਾਂ ਨੇ ਵੀ ਸਰਗਰਮ ਸਹਿਯੋਗ ਦਿੱਤਾ। ਇਸ ਮੌਕੇ ਮਨੋਜ ਟੰਡਨ, ਦੀਪਕ ਕੌੜਾ, ਸ਼ਿਵ ਟੰਡਨ, ਅਮਨ ਮਦਾਨ, ਸ਼ੁਭਮ ਗੁਪਤਾ, ਸੁਸ਼ੀਲ ਮਿੱਢਾ, ਸੁਮਿਤ ਪੁਜਾਨਾ, ਰਵੀ ਸ਼ਰਮਾ, ਸੌਰਵ ਗੋਇਲ, ਨਿਤਿਨ ਗੁਪਤਾ, ਸੋਨੂ ਢੀਂਗਰਾ, ਨਰੇਸ਼ ਬੋਹਤ, ਲੱਕੀ ਗਿੱਲ, ਰਵਿੰਦਰ ਗਰਗ, ਰਜਿੰਦਰ ਗੋਇਲ, ਰਜਿੰਦਰ ਸਿੰਗਲਾ, ਹਰਸ਼ ਬਾਂਸਲ, ਰਾਜ ਸਚਦੇਵਾ, ਵਿਪਿਨ ਸੇਠੀ, ਰੇਸ਼ਮਾ ਕੁਮਾਰੀ, ਜਤਿਨ ਗਰਗ, ਮਹਿਕ ਸੇਠੀ, ਦਨਿਕਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।