ਅਨਮੋਲ ਯੋਗ ਸੇਵਾ ਸਮਿਤੀ (ਰਜਿ)ਨੇ ਸਕੂਲੀ ਬੱਚਿਆਂ ਦੇ ਚੇਹਰਿਆਂ ਤੇ ਲਿਆਂਦੀਆਂ ਰੌਣਕਾਂ

ਮੋਗਾ, 6 ਜੁਲਾਈ(ਬਿੱਟੂ ਗਰੋਵਰ ) ਅਨਮੋਲ ਯੋਗ ਸੇਵਾ ਸਮਿਤੀ (ਰਜਿ)ਵਲੋਂ ਉੱਘੀ ਸਮਾਜ ਸੇਵਿਕਾ ਅਨਮੋਲ ਸ਼ਰਮਾ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਚੌਕ ਸ਼ੇਖਾਂ ਦੇ 200 ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਉਹਨਾਂ ਬੱਚਿਆਂ ਨੂੰ ਆਪਣਾ ਧਿਆਨ ਖੇਡਾਂ ਅਤੇ ਪੜ੍ਹਾਈ ਵੱਲ ਲਗਾਉਣ ਅਤੇ ਮੋਬਾਈਲ ਫੋਨਾਂ ਤੋਂ ਦੂਰੀ ਬਣਾਈ ਰੱਖਣ ਲਈ ਪ੍ਰੇਰਿਆ । ਉਹਨਾਂ ਬੱਚਿਆਂ ਨੂੰ ਬਾਜ਼ਾਰੂ ਭੋਜਨ ਛੱਡ ਕੇ ਘਰ ਦਾ ਖਾਣਾ ਖਾਸ ਕਰ ਸੰਤੁਲਿਤ ਭੋਜਨ ਖਾਨ ਦੀ ਨਸੀਹਤ ਵੀ ਕੀਤੀ । ਇਸ ਮੌਕੇ ਕਾਪੀਆਂ ,ਰੇਜ਼ਰ , ਪੈਨਸਿਲਾਂ ਅਤੇ ਸਟੇਸ਼ਨਰੀ ਦਾ ਸਮਾਨ ਪ੍ਰਾਪਤ ਕਰਕੇ ਬੱਚੇ ਬੇਹੱਦ ਉਤਸ਼ਾਹਿਤ ਨਜ਼ਰ ਆਏ ।ਮੈਡਮ ਅਨਮੋਲ ਸ਼ਰਮਾ ਨੇ ਸਕੂਲ ਮੁਖੀ ਅਤੇ ਸਟਾਫ ਵਲੋਂ ਸਹਿਯੋਗ ਦੇਣ ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਅਨਮੋਲ ਸ਼ਰਮਾ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਦੇ ਚੇਹਰਿਆਂ ਤੇ ਰੌਣਕਾਂ ਦੇਖ ਕੇ ਉਹਨਾਂ ਨੂੰ ਮਾਨਸਿਕ ਖੁਸ਼ੀ ਮਿਲਦੀ ਹੈ ਇਸ ਲਈ ਉਹ ਹਮੇਸ਼ਾ ਬੱਚਿਆਂ ਲਈ ਕੁਝ ਨਿਵੇਕਲਾ ਸੋਚਦੇ ਰਹਿੰਦੇ ਨੇ ।


